ਪੰਜਾਬ

punjab

ETV Bharat / state

ਸੂਬਾ ਸਰਕਾਰਾਂ ਨੂੰ ਵਿੱਤੀ ਮਦਦ ਦੇਵੇ ਕੇਂਦਰ ਸਰਕਾਰ: ਜਥੇਦਾਰ ਅਕਾਲ ਤਖ਼ਤ - ਗਿਆਨੀ ਹਰਪ੍ਰੀਤ ਸਿੰਘ

ਕੋਰੋਨਾ ਵਾਇਰਸ ਦੇ ਚੱਲਦਿਆਂ ਲੋੜਵੰਦਾਂ ਨੂੰ ਦਿੱਤੇ ਜਾ ਰਹੇ ਰਾਸ਼ਨ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵਿਤਕਰੇ ਤੋਂ ਬਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਰਾਸ਼ਨ ਨੂੰ ਲੈ ਕੇ ਸਿਆਸੀਕਰਨ ਠੀਕ ਨਹੀਂ ਹੈ।

ਕੇਂਦਰ ਸਰਕਾਰਾਂ ਨੂੰ ਸੂਬਾ ਸਰਕਾਰਾਂ ਨੂੰ ਦੇਣ ਵਿੱਤੀ ਮਦਦ : ਜਥੇਦਾਰ ਅਕਾਲ ਤਖ਼ਤ
ਕੇਂਦਰ ਸਰਕਾਰਾਂ ਨੂੰ ਸੂਬਾ ਸਰਕਾਰਾਂ ਨੂੰ ਦੇਣ ਵਿੱਤੀ ਮਦਦ : ਜਥੇਦਾਰ ਅਕਾਲ ਤਖ਼ਤ

By

Published : Apr 24, 2020, 10:26 PM IST

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਕੋਰੋਨਾ ਵਾਇਰਸ ਸਰਕਾਰਾਂ ਦੀਆਂ ਕਮੀਆਂ ਨੂੰ ਉਜਾਗਰ ਕਰੇਗਾ ਅਤੇ ਕਈ ਕਮੀਆਂ ਨੂੰ ਲੁਕੋ ਵੀ ਲਵੇਗਾ। ਉਨ੍ਹਾਂ ਕਿਹਾ ਕਿ ਜੋ ਰਾਸ਼ਨ ਵੰਡਣ ਵਿੱਚ ਸਿਆਸੀਕਰਨ ਹੋ ਰਿਹਾ ਹੈ, ਉਹ ਠੀਕ ਨਹੀਂ ਹੈ ਕਿਉਂਕਿ ਲੋੜਵੰਦ ਸਾਰੇ ਹਨ, ਸਾਰਿਆਂ ਨੂੰ ਹੀ ਭੁੱਖ ਲੱਗਦੀ ਹੈ। ਭੁੱਖ ਕੋਈ ਪਾਰਟੀ ਨਹੀਂ ਦੇਖਦੀ। ਇਸ ਲਈ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣ ਵੇਲੇ ਵਿਤਕਰੇਬਾਜ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ।

ਅਰਦਾਸ ਮੌਕੇ।

ਜਥੇਦਾਰ ਸਾਹਬ ਨੇ ਕਿਹਾ ਕਿ ਕੇਂਦਰ ਸਰਕਾਰ "ਰਾਜ ਸਰਕਾਰਾਂ" ਨੂੰ ਪੈਸੇ ਦੇਵੇ ਤੇ ਤਾਂ ਜੋ ਰਾਜ ਸਰਕਾਰਾਂ ਲੋੜਵੰਦਾਂ ਲਈ ਪੈਸਿਆਂ ਨੂੰ ਵਰਤ ਸਕਣ। ਭਾਈ ਨਿਰਮਲ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦਾ ਪਰਿਵਾਰ ਤੇ ਸਿੱਖ ਪੰਥ ਸ਼ੰਕਾ ਵਿੱਚ ਹੈ, ਇਸ ਲਈ ਮੌਤ ਦੀ ਜਾਂਚ ਸੀਬੀਆਈ ਕਰੇ।

ਅੰਮ੍ਰਿਤਧਾਰੀ ਪਰਿਵਾਰ ਉੱਪਰ ਖੰਨਾ ਪੁਲਿਸ ਵੱਲੋਂ ਕੀਤੇ ਤਸ਼ਦੱਦ ਦੇ ਮਾਮਲੇ ਵਿੱਚ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਜਰੂਰ ਹੋਵੇ।

ABOUT THE AUTHOR

...view details