ਪੰਜਾਬ

punjab

ETV Bharat / state

ਨਾਂਦੇੜ ਸਾਹਿਬ ਲਈ ਹਫ਼ਤਾਵਰੀ ਉਡਾਨ ਦਾ ਹੋ ਸਕਦਾ ਐਲਾਨ: ਗੁਰਜੀਤ ਔਜਲਾ - ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ

ਗੁਰਜੀਤ ਸਿੰਘ ਔਜਲਾ (Gurjeet Singh Aujla) ਵੱਲੋਂ ਆਪਣੇ ਪੱਤਰ ਦਾ ਜਵਾਬ ਆਉਂਦਿਆ ਹੀ ਦੱਸਿਆ ਕਿ ਅੰਮ੍ਰਿਤਸਰ ਤੋਂ ਨਾਂਦੇੜ (Nanded Sahib) ਲਈ ਹਫ਼ਤਾਵਰੀ ਉਡਾਨ ਸ਼ੁਰੂ ਕਰਨ ਲਈ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਦਿੱਤਿਆ ਸਿੰਧੀਆ (Jyotirditya Scindia) ਨੇ ਸਹਿਮਤੀ ਦੇ ਦਿੱਤੀ ਹੈ।

ਨਾਂਦੇੜ ਸਾਹਿਬ ਲਈ ਹਫ਼ਤਾਵਰੀ ਉਡਾਨ ਦਾ ਹੋ ਸਕਦਾ ਐਲਾਨ: ਗੁਰਜੀਤ ਔਜਲਾ
ਨਾਂਦੇੜ ਸਾਹਿਬ ਲਈ ਹਫ਼ਤਾਵਰੀ ਉਡਾਨ ਦਾ ਹੋ ਸਕਦਾ ਐਲਾਨ: ਗੁਰਜੀਤ ਔਜਲਾ

By

Published : Nov 6, 2021, 7:06 PM IST

ਅੰਮ੍ਰਿਤਸਰ:ਅੰਮ੍ਰਿਤਸਰ, ਏਅਰ ਇੰਡੀਆ ਵੱਲੋਂ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਨਾਂਦੇੜ (Nanded Sahib) ਅਤੇ ਪਟਨਾ ਸਾਹਿਬ ਦੀਆਂ ਉਡਾਨਾਂ ਬੰਦ ਕਰਨ ਉਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ (Gurjeet Singh Aujla) ਵੱਲੋਂ ਰੋਸ ਕਰਦੇ ਹੋਏ, ਜੋ ਪੱਤਰ ਕੇਂਦਰੀ ਮੰਤਰੀ ਸ੍ਰੀ ਜੋਤੀਰਦਿੱਤਿਆ ਸਿੰਧੀਆ ਨੂੰ ਲਿਖਿਆ ਗਿਆ ਸੀ, ਜਿਸ ਦੇ ਉੱਤਰ ਵਿੱਚ ਕੇਂਦਰੀ ਹਵਾਬਾਜ਼ੀ ਮੰਤਰੀ ਸ੍ਰੀ ਜੋਤੀਰਦਿੱਤਿਆ ਸਿੰਧੀਆ (Jyotirditya Scindia) ਨੇ ਨਵੰਬਰ ਮਹੀਨੇ ਦੇ ਅਖੀਰ ਵਿੱਚ ਨਾਂਦੇੜ (Nanded Sahib) ਲਈ ਹਫ਼ਤੇ ਵਿੱਚ ਇਕ ਉਡਾਨ ਸ਼ੁਰੂ ਕਰਨ ਦੀ ਹਾਮੀ ਭਰੀ ਹੈ।

ਪਰ ਦੱਸ ਦਈਏ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਦਿੱਤਿਆ ਸਿੰਧੀਆ (Jyotirditya Scindia) ਪਟਨਾ ਸਾਹਿਬ ਲਈ ਉਡਾਨ ਸ਼ੁਰੂ ਕਰਨ ਤੋਂ ਅਜੇ ਟਾਲਾ ਵੱਟਿਆ ਹੈ। ਔਜਲਾ ਵੱਲੋਂ ਲਿਖੇ ਪੱਤਰ ਵਿੱਚ ਸਿੰਧੀਆ ਨੇ ਉਤਰ ਦਿੱਤਾ ਹੈ, ਕਿ ਇਸ ਪ੍ਰਸਤਾਵ ਨੂੰ ਮੁੱਢੋਂ ਰੱਦ ਕਰਦੇ ਹੋਏ ਨਾਂਦੇੜ ਲਈ ਹਫ਼ਤੇ ਵਿੱਚ ਤਿੰਨ ਉਡਾਨਾਂ ਸ਼ੁਰੂ ਕਰਨ ਦੀ ਮੰਗ ਰੱਖੀ ਹੈ।

ਨਾਂਦੇੜ ਸਾਹਿਬ ਲਈ ਹਫ਼ਤਾਵਰੀ ਉਡਾਨ ਦਾ ਹੋ ਸਕਦਾ ਐਲਾਨ: ਗੁਰਜੀਤ ਔਜਲਾ

ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰੀਖਣ ਮੌਕੇ ਔਜਲਾ (Gurjeet Singh Aujla) ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਤੋਂ ਨਾਂਦੇੜ ਅਤੇ ਪਟਨਾ ਸਾਹਿਬ ਲਈ ਉਡਾਨਾਂ ਯਾਤਰਾ ਕਰਕੇ ਹੀ ਚੱਲਦੀਆਂ ਹਨ ਅਤੇ ਇਹ ਯਾਤਰਾ 2 ਤੋਂ 3 ਦਿਨਾਂ ਦੀ ਹੈ, ਨਾ ਕਿ ਇਕ ਹਫ਼ਤੇ ਦੀ ਹੈ, ਉਨਾਂ ਕਿਹਾ ਕਿ ਨਾਂਦੇੜ ਤੋਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਨਾਂਦੇੜ ਯਾਤਰਾ 'ਤੇ ਗਿਆ ਵਿਅਕਤੀ 2 ਤੋਂ 3 ਦਿਨ ਦਾ ਠਹਿਰਾਅ ਕਰਦਾ ਹੈ। ਇਸ ਲਈ ਹਫ਼ਤਾਵਾਰੀ ਉਡਾਨ ਕਿਸੇ ਵੀ ਲਿਹਾਜ਼ ਨਾਲ ਯਾਤਰਾ ਦੇ ਅਨਕੂਲ ਨਹੀਂ ਬੈਠਦੀ। ਉਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਪਟਨਾ ਸਾਹਿਬ ਉਡਾਨ ਦੀ ਹਫ਼ਤੇ ਵਿੱਚ 2 ਤੋਂ 3 ਵਾਰ ਦੀ ਲੋੜ ਹੈ।

ਅੰਮ੍ਰਿਤਸਰ ਤੋਂ ਛੇਤੀ ਹੀ ਗੋ-ਇੰਡੀਆ ਵੱਲੋਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ 6 ਉਡਾਨਾਂ, ਅੰਮ੍ਰਿਤਸਰ ਤੋਂ ਮੁੰਬਈ ਤੇ ਮੁੰਬਈ ਤੋਂ ਅੰਮ੍ਰਿਤਸਰ ਲਈ ਰੋਜ਼ਾਨਾ 4 ਉਡਾਨਾਂ ਤੇ ਅੰਮ੍ਰਿਤਸਰ ਤੋਂ ਸ੍ਰੀਨਗਰ ਤੇ ਸ੍ਰੀਨਗਰ ਤੋਂ ਅੰਮ੍ਰਿਤਸਰ ਲਈ ਰੋਜ਼ਾਨਾ 2 ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਪਹਿਲ ਕਦਮੀ ਦਾ ਸਵਾਗਤ ਕਰਦੇ ਕਿਹਾ ਕਿ ਇਸ ਤਰ੍ਹਾਂ ਦੀਆਂ ਉਡਾਨਾਂ ਨਾਲ ਅੰਮ੍ਰਿਤਸਰ ਕੇਵਲ ਰਾਸ਼ਟਰੀ ਨਹੀਂ ਬਲਕਿ ਅੰਤਰਰਾਸ਼ਟਰੀ ਸਰਕਟ ਨਾਲ ਜੁੜੇਗਾ, ਜੋ ਕਿ ਖਿੱਤੇ ਦੀ ਖੁਸ਼ਹਾਲੀ ਲਈ ਬੇਹੱਦ ਜ਼ਰੂਰੀ ਹੈ।

ਇਹ ਵੀ ਪੜ੍ਹੋ:- ਸੀਐਮ ਚੰਨੀ ਵੱਲੋਂ ਬੇਅਦਬੀ ਤੇ ਨਸ਼ਾ ਤਸਕਰਾਂ ਵਿਰੁੱਧ ਛੇਤੀ ਕਾਰਵਾਈ ਦਾ ਇਸ਼ਾਰਾ

ABOUT THE AUTHOR

...view details