ਪੰਜਾਬ

punjab

ETV Bharat / state

ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਹੋ ਰਹੀ ਹੈ ਨਤਮਸਤਕ - Golden Temple

ਸਿੱਖ ਪੰਥ ਦੇ ਚੌਥੇ ਗੁਰੂ ਸਾਹਿਬ (fourth Guru of the Sikh Panth) ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ (Sachkhand Sri Harimandir Sahib) ਵਿੱਚ ਰੰਗ ਬਿਰੰਗੇ ਫੁੱਲਾਂ ਨਾਲ਼ ਜਿੱਥੇ ਖੂਬਸੂਰਤ ਸਜਾਵਟ ਕੀਤੀ ਗਈ ਹੈ ਉੱਥੇ ਹੀ ਸੰਗਤ ਵੀ ਦੂਰ ਦਰਾਡਿਓਂ ਪ੍ਰਕਾਸ਼ ਪੁਰਬ ਮੌਕੇ ਮੱਥਾ ਟੇਕਣ ਪਹੁੰਚ ਰਹੀ ਹੈ।

Celebrations of Prakash Purab in Guru Nagar, a large number of people paid obeisance at Sachkhand.
ਗੁਰੂ ਨਗਰੀ 'ਚ ਪ੍ਰਕਾਸ਼ ਪੁਰਬ ਦੀਆਂ ਰੌਣਕਾਂ

By

Published : Oct 11, 2022, 12:17 PM IST

ਅੰਮ੍ਰਿਤਸਰ:ਸਿੱਖ ਪੰਥ ਦੇ ਚੌਥੇ (fourth Guru of the Sikh Panth) ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿਚ ਸੰਗਤ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ (Sachkhand Sri Harimandir Sahib) ਨਤਮਸਤਕ ਹੋਣ ਪਹੁੰਚ ਰਹੀ ਹੈ। ਸੰਗਤ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਗੁਰਬਾਣੀ ਸਰਵਣ ਕਰ ਕੇ ਆਪਣਾ ਆਪ ਨੂੰ ਸੁਭਾਗੇਸ਼ਾਲੀ ਸਮਝ ਰਹੀ ਹੈ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਤ ਦਾ ਕਹਿਣਾ ਹੈ ਕਿ ਸੰਗਤ ਸਵੇਰ ਤੋਂ ਹੀ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿੱਚ ਨਤਮਸਤਕ ਹੋਣ ਪਹੁੰਚਦੀ ਹੈ ਕਿਉਂਕਿ ਅੱਜ ਅੰਮ੍ਰਿਤਸਰ ਦੇ ਬਾਨੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਚ ਵਪਾਰੀਆਂ ਨੂੰ ਇਕੱਠਿਆਂ ਕਰਕੇ ਅੰਮ੍ਰਿਤਸਰ ਵਿਚ ਵਪਾਰ ਸ਼ੁਰੂ ਕਰਵਾਇਆ ਸੀ ।

ਗੁਰੂ ਨਗਰੀ 'ਚ ਪ੍ਰਕਾਸ਼ ਪੁਰਬ ਦੀਆਂ ਰੌਣਕਾਂ,ਵੱਡੀ ਗਿਣਤੀ ਵਿੱਚ ਸੰਗਤ ਨੇ ਸੱਚਖੰਡ ਵਿਖੇ ਟੇਕਿਆ ਮੱਥਾ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਗੁਰਪੁਰਬ ਮੌਕੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਲੌਅ ਸਾਹਿਬ ਦੇ ਦਰਸ਼ਨ ਵੀ ਕੀਤੇ ਗਏ ਹਨ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਅਤੇ ਰੰਗ ਬਰੰਗੀਆਂ ਲਾਈਟਾਂ ਨਾਲ ਵੀ ਸਜਾਇਆ ਹੋਇਆ ਹੈ ਜੋ ਕਿ ਸੰਗਤਾਂ ਨੂੰ ਮਨਮੋਹਕ ਕਰਦਾ ਹੈ । ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸੁੰਦਰ ਜਲੌਅ ਸਾਹਿਬ ਵੀ ਸਜਾਏ ਗਏ ਹਨ ਜਿਸ ਦੇ ਦਰਸ਼ਨ ਕਰਨ ਲਈ ਸੰਗਤਾਂ ਦੂਰ-ਦੁਰਾਡਿਓਂ ਪਹੁੰਚ ਰਹੀਆਂ ਹਨ। ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਦੇਰ ਸ਼ਾਮ ਰਹਿਰਾਸ ਦੇ ਪਾਠ ਤੋਂ ਬਾਅਦ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਸਾਬਕਾ ਵਿਧਾਇਕ ਦਾ ਵੱਡਾ ਬਿਆਨ, ਕਿਹਾ ਜੁੱਤੀ ਨਾਲ ਚਲਾਉਣੀ ਪੈਣੀ ਪੰਜਾਬ ਸਰਕਾਰ !

ABOUT THE AUTHOR

...view details