ਅੰਮ੍ਰਿਤਸਰ:ਤਰਨ ਤਾਰਨ ਰੋਡ 'ਤੇ ਪੁਰਾਣੀ ਰੰਜਿਸ਼ ਨੂੰ ਲੈਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਝਗੜਾ ਇਨ੍ਹਾਂ ਜਿਆਦਾ ਵੱਧ ਗਿਆ ਕਿ ਇਸ ਦੌਰਾਨ ਇੱਟਾਂ ਰੋੜੇ ਚੱਲੇ। ਇਸ ਨੂੰ ਲੈ ਕੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ। ਉੱਥੇ ਹੀ, ਇਸ ਸਬੰਧ ਵਿੱਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸਾਰੀ ਘਟਨਾ ਹੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀ ਅਵਤਾਰ ਸਿੰਘ ਨੇ ਕਿਹਾ ਕਿ ਨਸ਼ੇ ਦੇ ਕਾਰਣ ਸਾਡੇ ਇਲਾਕੇ ਵਿੱਚ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਨੂੰ ਲੈ ਕੇ ਅਸੀਂ ਇਲਾਕੇ ਵਿੱਚ ਮੀਟਿੰਗ ਕਰ ਰਹੇ ਸੀ। ਬਸ ਇਸੇ ਗੱਲ ਦੀ ਰੰਜਿਸ਼ ਕਰਕੇ ਨੌਜਵਾਨਾਂ ਵੱਲੋਂ ਗੁਰਜੰਟ ਉੱਤੇ ਹਮਲਾ ਕੀਤਾ ਗਿਆ। ਪੀੜਤ ਗੁਰਜੰਟ ਵੀ ਮੀਟਿੰਗ ਦਾ ਹਿੱਸਾ ਰਿਹਾ ਹੈ।
ਨਸ਼ੇ ਵਿਰੁੱਧ ਮੁੰਹਿਮ ਚਲਾਉਣ ਕਾਰਨ ਹੋਇਆ ਹਮਲਾ: ਪੀੜਤ ਗੁਰਜੰਟ ਸਿੰਘ ਪ੍ਰਿੰਸ ਨੇ ਦੱਸਿਆ ਕਿ ਉਹ ਅਪਣੇ ਘਰ ਵੱਲ ਜਾ ਰਿਹਾ ਸੀ, ਤਾਂ ਕਈ ਨੌਜਵਾਨਾਂ ਨੇ ਉਸ ਉੱਤੇ ਅਚਾਨਕ ਦਾਤਰ ਨਾਲ ਹਮਲਾ ਕਰ ਦਿੱਤਾ। ਇੱਟਾਂ-ਰੋੜੇ ਵੀ ਚਲਾਏ ਗਏ। ਉਸ ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ਾ ਬਹੁਤ ਹੈ ਜਿਸ ਕਾਰਨ ਇਸ ਦੇ ਵਿਰੁਧ ਅਸੀਂ ਮੁੰਹਿਮ ਚਲਾ ਰਹੇ ਹਾਂ। ਇਸ ਦੇ ਵਿਰੋਧ ਵਿੱਚ ਹੀ ਨੌਜਵਾਨਾਂ ਵੱਲੋਂ ਉਸ ਉੱਤੇ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਾਂ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਇਲਾਕੇ ਵਿਚ ਨਸ਼ਾ ਬੰਦ ਹੋਵੇ ਜਿਸ ਦੇ ਕਾਰਨ ਲੜਾਈ ਹੋਈ।
ਵਿਰੋਧੀ ਧਿਰ ਦੇ ਵਿਅਕਤੀ ਨੇ ਪ੍ਰਿੰਸ 'ਤੇ ਹੀ ਲਾਏ ਸਮੈਕ ਵੇਚਣ ਦੇ ਦੋਸ਼:ਉੱਥੇ ਹੀ, ਵਿਰੋਧੀ ਧਿਰ ਦੇ ਮੁਲਜ਼ਮ ਰਾਜੇ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਮੇਰੇ ਬੇਟੇ ਰਾਜੇ ਦਾ ਪ੍ਰਿੰਸ ਨਾਂ ਦੇ ਨੌਜਵਾਨ ਨਾਲ ਝਗੜਾ ਹੋ ਗਿਆ ਸੀ ਜਿਸ ਦਾ ਬਾਅਦ ਵਿਚ ਰਾਜ਼ੀਨਾਮਾ ਵੀ ਹੋ ਗਿਆ ਸੀ। ਉਨ੍ਹਾ ਕਿਹਾ ਕਿ ਕੱਲ੍ਹ ਗੋਰੇ ਨਾਂ ਦੇ ਨੌਜਵਾਨ ਅਤੇ ਪ੍ਰਿੰਸ ਦਾ ਝਗੜਾ ਹੋ ਗਿਆ ਤੇ ਪ੍ਰਿੰਸ ਅਤੇ ਉਸ ਦੇ ਸਮਰਥਕਾਂ ਨੇ ਗੋਰੇ ਦੇ ਘਰ ਜਾਕੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ। ਪ੍ਰਿੰਸ ਵੱਲੋਂ ਰਾਜੇ ਉੱਤੇ ਦੋਸ਼ ਲਾਇਆ ਜਾ ਰਿਹਾ ਹੈ, ਜਦਕਿ ਉਸ ਦਾ ਪੁੱਤਰ ਇਸ ਮਾਮਲੇ ਵਿੱਚ ਨਹੀਂ ਹੈ।