CCTV Of Blast In Heritage Street: ਹੈਰੀਟੇਜ ਸਟਰੀਟ 'ਚ ਹੋਏ ਧਮਾਕੇ ਦੀ ਸੀਸੀਟੀਵੀ ਆਈ ਸਾਹਮਣੇ, ਦੇਖੋ ਵੀਡੀਓ ਅੰਮ੍ਰਿਤਸਰ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਹੈਰੀਟੇਜ ਸਟਰੀਟ ਵਿੱਚ ਬੀਤੀ ਦੇਰ ਰਾਤ ਧਮਾਕਾ ਹੋਣ ਨਾਲ ਆਸ-ਪਾਸ ਦੇ ਲੋਕਾਂ ਤੇ ਉੱਥੇ ਪਹੁੰਚੇ ਸ਼ਰਧਾਲੂਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਧਮਾਕੇ ਦੀ ਸੀਸੀਟੀਵੀ ਸਾਹਮਣੇ ਆਈ ਹੈ। ਇਸ ਧਮਾਕੇ ਦੌਰਾਨ 4-5 ਲੋਕ ਜਖਮੀ ਹੋਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪੁਲਿਸ ਨੇ ਪਹੁੰਚੇ ਕੇ ਜਾਂਚ ਕੀਤੀ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ। ਆਖਰ ਧਮਾਕਾ ਕਿਵੇਂ ਹੋਇਆ, ਇਸ ਦਾ ਜਾਂਚ ਕੀਤੀ ਜਾ ਰਹੀ ਹੈ।
ਸੀਸੀਟੀਵੀ ਫੁਟੇਜਵਿੱਚ ਵੇਖਿਆ ਗਿਆ ਹੈ ਕਿ ਇਕ ਦਮ ਜ਼ੋਰਦਾਰ ਧਮਾਕਾ ਹੋਇਆ ਹੈ ਤੇ ਕੁਝ ਸਮਾਨ ਖਿਲਰ ਕੇ ਦੂਰ ਤੱਕ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਟੁੱਕੜੇ ਕੱਚ ਜਾਂ ਕੰਕਰ ਦੇ ਹਨ, ਜੋ ਕੋਲੋ ਲੰਘਦੇ ਲੋਕਾਂ ਦੇ ਲੱਗੇ ਹਨ।
ਧੂੰਏ ਦਾ ਗੁਬਾਰ ਦੇਖਿਆ ਗਿਆ: ਚਸ਼ਮਦੀਦਾਂ ਦੀ ਮੰਨੀ ਜਾਵੇ, ਤਾਂ ਉਨ੍ਹਾਂ ਵੱਲੋਂ ਇੱਕ ਬਹੁਤ ਜ਼ੋਰ ਨਾਲ ਖੜਾਕ ਹੋਣ ਦੀ ਆਵਾਜ਼ ਜ਼ਰੂਰ ਸੁਣਿਆ ਗਿਆ। ਜਦੋਂ ਉੱਥੇ ਕੋਲ ਸੁੱਤੇ ਪਏ ਵਿਅਕਤੀ ਨੇ ਉਠ ਕੇ ਦੇਖਿਆ, ਤਾਂ ਉਸ ਦੇ ਖੁਦ ਦੇ ਕੱਪੜੇ ਖ਼ੂਨ ਨਾਲ ਲੱਥਪਥ ਸਨ, ਉਸ ਦੇ ਪੱਟ ਉੱਤੇ ਕੁਝ ਕੱਚ ਵਰਗਾ ਸਾਮਾਨ ਚੁੱਭਿਆ। ਉੱਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਵੱਲੋਂ ਹੈਰੀਟੇਜ ਸਟਰੀਟ ਉੱਤੇ ਬੈਠ ਕੇ ਕੀਰਤਨ ਸਰਵਣ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਦੀ ਪਿੱਠ ਵਿੱਚ ਕੁੱਝ ਕੰਕਰ ਵਜੇ ਅਤੇ ਜਦੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਧੂੰਏਂ ਦਾ ਗੁਬਾਰ ਉਨ੍ਹਾਂ ਨੂੰ ਨਜ਼ਰ ਆਇਆ।
- Drugs issue in amritsar: ਤਰਾਸਦੀ ! ਨਸ਼ੇ ਦੇ ਆਦੀ ਨੌਜਵਾਨਾਂ ਨੇ ਵੇਚੀ ਘਰ ਦੀ ਕੱਲੀ-ਕੱਲੀ ਸ਼ੈਅ, ਮਾਂ ਨੇ ਕਿਹਾ- ਮੇਰੇ ਪੁੱਤਰਾਂ ਨੂੰ ਬਚਾ ਲਓ"
- ਦਰਬਾਰ ਸਾਹਿਬ ਕੋਲ ਹੋਇਆ ਜਬਰਦਸਤ ਧਮਾਕਾ, ਪੁਲਿਸ ਨੇ ਕਿਹਾ- ਕੋਈ ਡਰ ਵਾਲੀ ਗੱਲ ਨਹੀਂ
- Firing In America: ਟੈਕਸਾਸ ਦੇ ਐਲਨ ਪ੍ਰੀਮੀਅਮ ਮਾਲ 'ਚ ਗੋਲੀਬਾਰੀ, ਹਮਲਾਵਰ ਸਮੇਤ 9 ਦੀ ਮੌਤ
ਪਟਾਸ ਦੀ ਬਦਬੂ ਆਈ, 4-5 ਲੋਕ ਜਖਮੀ:ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਸ਼ਰਧਾਲੂ ਜੋ ਕਿ ਇਥੋਂ ਲੰਘ ਰਹੇ ਸਨ, ਉਨ੍ਹਾਂ ਨੂੰ ਵੀ ਧਮਾਕੇ ਦਰਮਿਆਨ ਕੰਕਰ ਵਜੇ ਹਨ ਅਤੇ ਇਹ ਗਿਣਤੀ 4 ਤੋਂ 5 ਲੋਕਾਂ ਦੀ ਹੋ ਸਕਦੀ ਹੈ। ਉਨ੍ਹਾਂ ਦਾ ਇਲਾਜ ਵੀ ਕਰਵਾਇਆ ਗਿਆ ਹੈ। ਚਸ਼ਮਦੀਦਾਂ ਦੱਸਿਆ ਕਿ ਜਦੋਂ ਇਸ ਥਾਂ ਉੱਤੇ ਧਮਾਕਾ ਹੋਇਆ, ਤਾਂ ਪਟਾਸ ਦੀ ਬਦਬੂ ਵੀ ਮਹਿਸੂਸ ਹੋਈ ਸੀ, ਪਰ ਇਹ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਰ ਇਹ ਧਮਾਕਾ ਕਿਸ ਚੀਜ਼ ਦਾ ਹੋਇਆ ਹੈ।
ਮੋਹਾਲੀ ਤੋਂ ਟੀਮ ਜਾਂਚ ਕਰਨ ਆਈ:ਉਥੇ ਹੀ, ਦੂਜੇ ਪਾਸੇ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਪੀ ਐਸ ਭੰਡਾਲ ਨੇ ਦੱਸਿਆ ਕਿ ਕੋਈ ਵੀ ਬਲਾਸਟ ਇੱਥੇ ਨਹੀਂ ਹੋਇਆ। ਇਕ ਰੈਸਟੋਰੈਂਟ ਇੱਥੇ ਮੌਜੂਦ ਹੈ ਅਤੇ ਉਸ ਵਿੱਚ ਗੈਸ ਭਰੀ ਜਾਣ ਕਾਰਨ ਸ਼ੀਸ਼ੇ ਟੁੱਟੇ ਜਾਣ ਦੀ ਸ਼ਾਇਦ ਘਟਨਾ ਵਾਪਰੀ ਹੋਵੇ। ਪਰ, ਧਮਾਕੇ ਦਾ ਕੋਈ ਵੀ ਸਬੂਤ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਮੋਹਾਲੀ ਤੋਂ ਸਪੈਸ਼ਲ ਟੀਮ ਜਾਂਚ ਲਈ ਬੁਲਾਈ ਗਈ ਹੈ, ਜੋ ਕਿ ਜਾਂਚ ਕਰੇਗੀ ਕਿ ਖਿਲਰੀ ਹੋਈ ਸਮਗਰੀ ਕੀ ਹੈ। ਉਸ ਤੋਂ ਬਾਅਧ ਹੀ ਉਹ ਵਾਜ਼ਿਬ ਕਾਰਨ ਦੱਸ ਸਕਣਗੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਚਲ ਰਹੀ ਹੈ।