ਅੰਮ੍ਰਿਤਸਰ: ਥਾਣੇ ਛੇਹਰਟਾ ਦੇ ਖੰਡਵਾਲਾ 'ਚ ਪਿਸ਼ੋਰੀ ਕੈਂਪ ਦੇ ਲੋਕਾਂ ਵੱਲੋਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਪਿਸ਼ੋਰੀ ਕੈਂਪ 'ਚ ਵੱਡੀ ਮਾਤਰਾ ਨਾਲ ਨਸ਼ੀਲੇ ਪਦਾਰਥਾਂ (ਸ਼ਰਾਬ) ਦਾ ਵਪਾਰ ਕੀਤਾ ਜਾਦਾ ਹੈ। ਜਦੋਂ ਵੀ ਪੁਲਿਸ ਟੀਮ ਵੱਲੋਂ ਉੱਥੇ ਰੇਡ ਕੀਤੀ ਜਾਂਦੀ ਸੀ ਤਾਂ ਖਾਲੀ ਹੱਥ ਪਰਤਣਾ ਪੈਂਦਾ ਸੀ। ਲੋਕਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਇਲਾਕੇ 'ਚ ਸ਼ਰਾਬ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਏਗੀ। ਜਿਸ ਕਾਰਨ ਇਲਾਕੇ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਲਗਭਗ 16 ਸੀਸੀਟੀਵੀ ਕੈਮਰੇ ਲਗਵਾਏ ਹਨ।
ਨਸ਼ੇ ਦਾ ਕਾਰੋਬਾਰ ਰੋਕਣ ਲਈ ਲੋਕਾਂ ਨੇ ਲਗਾਏ ਸੀਸੀਟੀਵੀ ਕੈਮਰੇ - ਸੀਸੀਟੀਵੀ ਕੈਮਰੇ ਲਗਾਏ
ਅੰਮ੍ਰਿਤਸਰ ਦੇ ਇਲਾਕਾ ਖੰਡਵਾਲਾ 'ਚ ਪਿਸ਼ੋਰੀ ਕੈਂਪ 'ਚ ਵੱਡੀ ਮਾਤਰਾ ਨਾਲ ਨਸ਼ੀਲੇ ਪਦਾਰਥਾਂ ਤੇ ਸ਼ਰਾਬ ਦਾ ਵਪਾਰ ਕੀਤਾ ਜਾਦਾ ਹੈ। ਜਿਸ ਨੂੰ ਰੋਕਣ ਲਈ ਇਲਾਕੇ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਲਗਭਗ 16 ਸੀਸੀਟੀਵੀ ਕੈਮਰੇ ਲਗਾਏ ਹਨ।
ਫ਼ੋਟੋ
ਪੁਲਿਸ ਅਧਿਕਾਰੀ ਏ.ਸੀ.ਪੀ. ਦੇਵਦੱਤ ਸ਼ਰਮਾ ਤੇ ਛੇਹਰਟਾ ਥਾਣਾ ਇੰਚਾਰਜ ਰਾਜਵਿੰਦਰ ਕੌਰ ਤੇ ਖੰਡਵਾਲਾ ਦੇ ਇੰਚਾਰਜ, ਰੂਪ ਲਾਲ, ਸਭ ਨੇ ਇਸ ਮੌਕੇ ਪਿਸ਼ੋਰੀ ਕੈਂਪ ਵਿੱਖੇ ਸੀਸੀਟੀਵੀ ਕੈਮਰੇ ਲੱਗਣ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਏਸੀਪੀ ਦੇਵਦੱਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਸ਼ੋਰੀ ਕੈਂਪ ਅੰਮ੍ਰਿਤਸਰ ਦਾ ਇਹ ਪਹਿਲਾ ਖ਼ੇਤਰ ਹੈ ਜਿਸ 'ਚ ਇਲਾਕੇ ਦੇ ਲੋਕਾਂ ਨੇ ਆਪਣੀਆਂ ਜੇਬਾਂ ਤੋਂ ਪੈਸੇ ਇਕੱਠੇ ਕਰਕੇ ਸੀਸੀਟੀਵੀ ਕੈਮਰੇ ਲਗਾਏ ਹਨ।