ਅੰਮ੍ਰਿਤਸਰ: ਅੱਜ ਦੇਸ਼ ਭਰ ਵਿੱਚ ਸੀਬੀਐਸਈ ਦੇ 10 ਜਮਾਤ ਦੇ ਨਤੀਜੇ ਵਿੱਚੋਂ ਅੰਮ੍ਰਿਤਸਰ ਦੇ ਸੀਨੀਅਰ ਸਟੱਡੀ ਸਕੂਲ ਦੇ ਸਟੂਡੈਂਟ ਹਰਗੁਣ ਸਿੰਘ ਨੇ 99.8 % ਨੰਬਰ ਲੈਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਹਰਗੁਣ ਸਿੰਘ ਦੇ 99.8% ਨੰਬਰ ਆਉਣ ‘ਤੇ ਉਸਦੇ ਮਾਪਿਆਂ ਤੇ ਸਕੂਲ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸਦੇ ਚੱਲਦੇ ਸਾਰੇ ਸਕੂਲ ਮੈਨੇਜਮੈਂਟ ਵੱਲੋਂ ਹਰਗੁਣ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਸਕੂਲ ਦੇ ਐੱਮ ਡੀ ਵਿਜੈ ਮਹਿਰਾ ਨੇ ਕਿਹਾ ਉਨ੍ਹਾਂ ਦੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਦੇਸ਼ ਭਰ ਵਿੱਚ ਸਾਡੇ ਸਕੂਲ ਦਾ ਨਾਂ ਉੱਚਾ ਹੋਇਆ ਹੈ। ਸਾਨੂੰ ਮਾਣ ਹੈ ਆਪਣੇ ਸਕੂਲ ਦੇ ਵਿਦਿਆਰਥੀ ਹਰਗੁਣ ਉਪਰ ਜਿਸ ਦੀ ਮਿਹਨਤ ਦਾ ਨਤੀਜਾ ਉਸਨੇ ਆਪਣੇ ਸਕੂਲ ਦਾ ਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ ।