ਅੰਮ੍ਰਿਤਸਰ:ਜ਼ਿਲ੍ਹੇ ਚ ਲਗਭਗ 16 ਮਹੀਨੇ ਪਹਿਲਾਂ ਨਸ਼ੀਲੇ ਪਦਾਰਥ ਤਿਆਰ ਕਰਨ ਵਾਲੀ ਫੈਕਟਰੀ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਸੀ।ਇਸ ਦੌਰਾਨ ਪੁਲਿਸ ਨੇ ਮੌਕੇ ਤੋਂ 197 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਜਿਸ ਥਾਂ ਤੋਂ ਇਹ ਨਸ਼ਾ ਬਰਾਮਦ ਕੀਤਾ ਸੀ ਉਸ ਦਾ ਮਾਲਿਕ ਅਨਵਰ ਮਸੀਹ ਨਾਂ ਦਾ ਵਿਅਕਤੀ ਸੀ। ਜਿਸ ਨੇ ਆਪਣੀ ਸਫ਼ਾਈ ਦੇ ਵਿੱਚ ਕਿਹਾ ਸੀ ਕਿ ਉਸ ਨੇ ਇਹ ਘਰ ਕਿਰਾਏ ‘ਤੇ ਦਿੱਤਾ ਹੋਇਆ ਸੀ ਉਸਨੂੰ ਨਹੀਂ ਪਤਾ ਕਿਰਾਏਦਾਰ ਨਸ਼ੀਲਾ ਪਦਾਰਥ ਦਾ ਧੰਦਾ ਕਰਦਾ ਹੈ।ਇਸ ਮਾਮਲੇ ਵਿੱਚ ਐਸਟੀਐਫ ਦੇ ਏਆਈਜੀ ਰਸ਼ਪਾਲ ਸਿੰਘ ਵਲੋਂ ਰਿਪੋਰਟ ਤਿਆਰ ਕੀਤੀ ਗਈ ਸੀ।
197 ਕਿੱਲੋ ਹੈਰੋਇਨ ਬਰਾਮਦਗੀ ਦਾ ਮਾਮਲਾ,ਦੋਸ਼ੀ ਦੇ ਪਰਿਵਾਰ ਦਾ ਸਰਕਾਰ ਨੂੰ ਅਲਟੀਮੇਟਮ ਜਦੋਂ ਅਨਵਰ ਮਸੀਹ ਕੋਲੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵੀ ਉਸ ਨੂੰ ਕਿਤੇ ਨਾ ਕਿਤੇ ਦੋਸ਼ੀ ਪਾਇਆ ਗਿਆ ਤੇ ਉਸੇ ਤਹਿਤ ਉਸਨੂੰ ਸਜ਼ਾ ਹੋ ਗਈ।ਜਿਸਦੇ ਚਲਦਿਆਂ ਅੱਜ 16 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਅਨਵਰ ਮਸੀਹ ਦੇ ਪਰਿਵਾਰ ਵੱਲੋਂ ਅੱਜ ਇਕ ਸਥਾਨਕ ਹੋਟਲ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਅਨਵਰ ਮਸੀਹ ਦੇ ਪਰਿਵਾਰ ਦੇ ਨਾਲ ਹੋਰ ਵੀ ਲੋਕ ਮੌਜੂਦ ਸਨ। ਉਨ੍ਹਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵੱਲੋਂ, ਏਆਈਜੀ ਰਛਪਾਲ ਸਿੰਘ ਦੇ ਉੱਪਰ ਰਿਸ਼ਵਤ ਲੈਣ ਦੇ ਇਲਜ਼ਾਮ ਲਾਗਏ ਹਨ। ਉਨ੍ਹਾਂ ਕਿਹਾ ਸਾਨੂੰ ਰਿਸ਼ਵਤ ਦੇਣ ਲਈ ਮਜ਼ਬੂਰ ਕੀਤਾ ਗਿਆ ਸੀ
ਉਥੇ ਹੀ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਕੋਲੋਂ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਕਿਹਾ ਕਿ ਜਿਹੜਾ ਅਨਵਰ ਮਸੀਹ ਉਹ ਰਾਜਨੀਤੀ ਨਾਲ ਸੰਬੰਧਿਤ ਵਿਅਕਤੀ ਹੈ। ਉਸ ਨੂੰ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਪਾਇਆ ਗਿਆ ਸੀ ਜਿਸਦੇ ਤਹਿਤ ਉਸਨੂੰ ਸਜ਼ਾ ਹੋਈ। ਉਨ੍ਹਾਂ ਕਿਹਾ ਕਿ ਅੱਜ 16 ਮਹੀਨਿਆਂ ਬਾਅਦ ਉਸਦਾ ਪਰਿਵਾਰ ਜਾਗਿਆ ਹੈ ਜਦੋਂ ਚੋਣਾਂ ਵਿਚ ਕੁੱਝ ਸਮਾਂ ਹੁਣ ਬਾਕੀ ਹੈ
ਇਹ ਵੀ ਪੜ੍ਹੋ:ਅਡਾਨੀ ਵਿਲਮਰ ਤੇ ਅਡਾਨੀ ਲੌਜਿਸਟਿਕਸ ਮਾਮਲੇ 'ਚ ਘਿਰੀ ਪੰਜਾਬ ਸਰਕਾਰ