ਪੰਜਾਬ

punjab

ETV Bharat / state

ਪੁਲਿਸ ਮੁਲਾਜ਼ਮ ਨੂੰ ਵਿਆਹ ਵਿੱਚ ਹਵਾਈ ਫਾਇਰ ਕਰਨੇ ਪਏ ਭਾਰੀ, ਮਾਮਲਾ ਦਰਜ - policeman fired in the air at the wedding ceremony

ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਪਿਸਤੌਲ ਨਾਲ ਫਾਇਰ ਕਰ ਰਿਹਾ ਹਨ। ਇਹ ਨੌਜਵਾਨ ਪੁਲਿਸ ਮੁਲਾਜ਼ਮ ਹੈ, ਜਿਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

policeman fired in the air at the wedding ceremony
policeman fired in the air at the wedding ceremony

By

Published : Nov 22, 2022, 7:58 AM IST

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਖ਼ਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਸਰਕਾਰ ਦੀਆਂ ਹਿਦਾਇਤਾਂ ਨੂੰ ਟਿੱਚ ਜਾਣਦੇ ਸ਼ਰੇਆਮ ਫਾਇਰ ਕੀਤੇ ਜਾ ਰਹੇ ਹਨ। ਉੱਥੇ ਹੀ ਇਕ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਪਿਸਤੌਲ ਵਿੱਚ ਫਾਇਰ ਕੱਢ ਰਿਹਾ ਹਨ।

ਨੌਜਵਾਨ ਪੁਲਿਸ ਕਰਮਚਾਰੀ:ਇਹ ਨੌਜਵਾਨ ਪੁਲਿਸ ਮੁਲਾਜਮ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਸੱਕ ਹੈ ਕਿ ਉਸ ਨੇ ਆਪਣੇ ਹੀ ਵਿਆਹ ਦੇ ਸਮਾਗਮ ਵਿੱਚ ਗੋਲੀਆਂ ਚਲਾਈਆਂ ਹਨ। ਵੀਡੀਓ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਨੌਜਵਾਨ ਦੋਵਾਂ ਹੱਥਾਂ ਵਿਚ ਪਿਸਤੌਲ ਫੜ੍ਹ ਹਵਾ ਵਿਚ ਗੋਲੀਆਂ ਚਲਾ ਰਿਹਾ ਹੈ। ਜੋ ਸਰਾਸਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੈ।

ਪੁਲਿਸ ਮੁਲਾਜ਼ਮ ਨੂੰ ਵਿਆਹ ਵਿੱਚ ਹਵਾਈ ਫਾਇਰ ਕਰਨੇ ਪਏ ਭਾਰੀ

ਗੰਨ ਕਲਚਰ ਉਤੇ ਲਗਾਈ ਸੀ ਪਾਬੰਦੀ: ਤੁਹਾਨੂੰ ਦੱਸਦੀਏ ਕਿ ਪਿਛਲੇ ਦਿਨੀਂ ਸਰਕਾਰ ਵੱਲੋਂ ਵਿਆਹ ਸਮਾਗਮ ਉਤੇ ਗੋਲੀ ਚਲਾਣ ਅਤੇ ਪਿਸਤੌਲ ਦਿਖਾਉਣ ਉਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਵੀ ਲੋਕ ਬਾਜ਼ ਨਹੀਂ ਆ ਰਹੇ ਹਨ। ਖੁਦ ਪੁਲਿਸ ਮੁਲਾਜ਼ਮ ਹੀ ਸਰਕਾਰ ਦੀਆਂ ਹਦਾਇਤਾਂ ਛਿੱਕੇ ਟੰਗ ਇਸ ਦੀ ਉਲੰਘਣਾ ਕਰ ਰਹੇ ਹਨ।

ਪੁਲਿਸ ਨੇ ਕੀਤੀ ਕਾਰਵਾਈ: ਆਏ ਦਿਨ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸਦੇ ਚਲਦੇ ਥਾਣਾ ਮਜੀਠਾ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਅਕਤੀ ਜੋ ਗੋਲੀ ਚਲਾ ਰਿਹਾ ਹੈ ਥਾਣਾ ਨੰਗਲ ਵਿੱਚ ਬਤੌਰ ਪੁਲਿਸ ਮੁਲਾਜ਼ਮ ਤੈਨਾਤ ਹੈ ਇਸ ਦੀ ਪਹਿਚਾਨ ਦਿਲਜੋਤ ਸਿੰਘ ਨਿਵਾਸੀ ਪਿੰਡ ਭੰਗਾਲੀ ਕਲ੍ਹਾ ਦੇ ਰੂਪ ਵਿਚ ਹੋਈ ਹੈ। ਮਜੀਠਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਇਹ ਫ਼ਰਾਰ ਹੈ।

ਇਹ ਵੀ ਪੜ੍ਹੋ:-ਮਹਿਲਾ ਕਿਸਾਨ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਦਿਖਾਇਆ ਰਾਹ

ABOUT THE AUTHOR

...view details