ਅੰਮ੍ਰਿਤਸਰ: ਥਾਣਾ ਜੰਡਿਆਲਾ ਦੀ ਪੁਲਿਸ ਵੱਲੋਂ ਸੋਸ਼ਲ ਡਿਸਟੈਂਸ ਦੀ ਉਲੰਘਣਾ ਦੇ ਕਥਿਤ ਦੋਸ਼ ਹੇਠ ਇੱਕ ਗੋਲ ਗੱਪੇ ਵੇਚਣ ਵਾਲੇ 'ਤੇ ਮੁਕੱਦਮਾ ਰਜਿਸਟਰ ਕਰ ਉਸ ਨੂੰ ਜ਼ਮਾਨਤ ਰਿਹਾਅ ਕੀਤੇ ਜਾਣ ਦੀ ਖਬਰ ਹੈ।
ਗੋਲਗੱਪੇ ਵੇਚਣ ਵਾਲੇ 'ਤੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਦਾ ਕੇਸ
ਜੰਡਿਆਲਾ ਪੁਲਿਸ ਵੱਲੋਂ ਸ਼ੋਸ਼ਲ ਡਿਸਟੈਂਸ ਦੀ ਉਲੰਘਣਾ ਦੇ ਕਥਿਤ ਦੋਸ਼ ਹੇਠ ਇੱਕ ਗੋਲ ਗੱਪੇ ਵੇਚਣ ਵਾਲੇ 'ਤੇ ਮੁਕੱਦਮਾ ਰਜਿਸਟਰ ਕਰ ਉਸ ਨੂੰ ਜ਼ਮਾਨਤ ਰਿਹਾਅ ਕੀਤੇ ਜਾਣ ਦੀ ਖਬਰ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸਪੈਸ਼ਲ ਡਿਊਟੀ (ਕੋਰੋਨਾ ਵਾਇਰਸ ਬਿਮਾਰੀ) ਸਬੰਧੀ ਚੌਕ ਗਹਿਰੀ ਮੰਡੀ ਮੌਜੂਦ ਸਨ। ਇਸ ਦੌਰਾਨ ਮੁਖਬਰ ਨੇ ਹਾਜ਼ਰ ਆ ਇਤਲਾਹ ਦਿੱਤੀ ਕਿ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸ਼ੋਸ਼ਲ ਡਿਸਟੈਂਸ ਰੱਖਣ ਸਬੰਧੀ ਜੋ ਹੁਕਮ ਜਾਰੀ ਹੋਏ ਸਨ ਅਤੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਹੋਈ ਸੀ ਪਰ ਮੁਲਜ਼ਮ ਜੋ ਗਹਿਰੀ ਮੰਡੀ ਬਜਾਰ ਵਿੱਚ ਗੋਲਗੱਪੇ ਵੇਚਣ ਦੀ ਦੁਕਾਨ ਕਰਦਾ ਹੈ, ਨੇ ਦੁਕਾਨ ਖੋਲੀ ਹੈ, ਜਿੱਥੇ ਕਾਫੀ ਲੋਕ ਇਕੱਠੇ ਹੋਏ ਹਨ ਅਤੇ ਕਿਸੇ ਨੇ ਮਾਸਕ ਨਹੀਂ ਪਹਿਨਿਆ ਹੋਇਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਅਧਾਰ 'ਤੇ ਕਥਿਤ ਮੁਲਜ਼ਮ ਅਮਿਤ ਕੁਸਵਾਹ, ਸਿਰਸਾ ਤਹਿਸੀਲ ਸੇਵੜਾ (ਸਿਰਸਾ) ਦਤਿਯਾ ਹਾਲ ਵਾਸੀ ਧੀਰੇ ਕੋਟ ਰੋਡ ਗਹਿਰੀ ਮੰਡੀ ਥਾਣਾ ਜੰਡਿਆਲਾ ਖਿਲਾਫ ਮੁੱਕਦਮਾ ਨੰ 101 ਜੁਰਮ 188 ਭ:ਦ ਦੇ ਤਹਿਤ ਦਰਜ ਰਜਿਸਟਰ ਕਰ ਉਸ ਨੂੰ ਜ਼ਮਾਨਤ ਰਿਹਾਅ ਕੀਤਾ ਗਿਆ ਹੈ।