ਪੰਜਾਬ

punjab

ETV Bharat / state

ਹਥਿਆਰਾਂ ਦੇ ਬਲ 'ਤੇ ਖੋਹੀ ਕਾਰ - ਥਾਣਾ ਮਜੀਠਾ

ਅੰਮ੍ਰਿਤਸਰ: ਮਾਮਲਾ ਸ਼ਨੀਵਾਰ ਰਾਤ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਦੇ ਕੇ.ਡੀ ਹਸਪਤਾਲ ਦਾ ਹੈ ਜਿਥੇ ਅਮ੍ਰਿਤਪਾਲ ਨਾਮ ਦੇ ਵਿਅਕਤੀ ਕੋਲੋਂ ਕੁਝ ਅਣਪਛਾਤੇ ਵਿਅਕਤੀ ਹਥਿਆਰਾਂ ਦੇ ਬਲ ਤੇ ਕਾਰ ਖੋਹ ਕੇ ਫਰਾਰ ਹੋ ਗਏ ਸਨ ਅਤੇ ਅਮ੍ਰਿਤਪਾਲ ਉਪਰ ਦਾਤਰ ਨਾਲ ਵਾਰ ਵੀ ਕੀਤੇ ਗਏ ਹਨ। ਜਿਸ ਸੰਬਧੀ ਉਸ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ ।

ਹਥਿਆਰਾਂ ਦੇ ਬਲ 'ਤੇ ਖੋਹੀ ਕਾਰ
ਹਥਿਆਰਾਂ ਦੇ ਬਲ 'ਤੇ ਖੋਹੀ ਕਾਰ

By

Published : Apr 11, 2021, 6:21 PM IST

ਅੰਮ੍ਰਿਤਸਰ: ਮਾਮਲਾ ਸ਼ਨੀਵਾਰ ਰਾਤ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਦੇ ਕੇ.ਡੀ ਹਸਪਤਾਲ ਦਾ ਹੈ ਜਿਥੇ ਅਮ੍ਰਿਤਪਾਲ ਨਾਮ ਦੇ ਵਿਅਕਤੀ ਕੋਲੋਂ ਕੁਝ ਅਣਪਛਾਤੇ ਵਿਅਕਤੀ ਹਥਿਆਰਾਂ ਦੇ ਬਲ ਤੇ ਕਾਰ ਖੋਹ ਕੇ ਫਰਾਰ ਹੋ ਗਏ ਸਨ ਅਤੇ ਅਮ੍ਰਿਤਪਾਲ ਉਪਰ ਦਾਤਰ ਨਾਲ ਵਾਰ ਵੀ ਕੀਤੇ ਗਏ ਹਨ। ਜਿਸ ਸੰਬਧੀ ਉਸ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ ।

ਹਥਿਆਰਾਂ ਦੇ ਬਲ 'ਤੇ ਖੋਹੀ ਕਾਰ
ਇਸ ਸੰਬਧੀ ਗੱਲਬਾਤ ਕਰਦਿਆਂ ਪੀੜਤ ਵਿਅਕਤੀ ਅਮ੍ਰਿਤਪਾਲ ਨੇ ਦਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਬੇਟੇ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਕੇ.ਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਸਦੇ ਚਲਦੇ ਉਹ ਰਾਤ 12 ਵਜੇ ਦੇ ਕਰੀਬ ਹਸਪਤਾਲ ਦੇ ਬਾਹਰ ਖੜ੍ਹੀ ਆਪਣੀ ਕਾਰ ਵਿੱਚ ਬੈਠੇ ਸਨ ਕਿ ਤਿੰਨ ਨੌਜਵਾਨਾ ਵਲੋਂ ਪਹਿਲਾਂ ਦਾ ਉਨ੍ਹਾਂ ਕੋਲੋ ਲਿਫ਼ਟ ਮੰਗੀ ਗਈ ਪਰ ਜਦੋਂ ਉਨ੍ਹਾਂ ਮਨ੍ਹਾ ਕੀਤਾ ਤਾਂ ਉਨ੍ਹਾਂ ਤਿੰਨਾਂ ਨੌਜਵਾਨਾਂ ਵੱਲਂ ਜਬਰਨ ਕਾਰ ਵਿੱਚ ਵੜ ਉਨ੍ਹਾਂ ਤੇ ਦਾਤਾਰ ਨਾਲ ਵਾਰ ਕਰ ਜ਼ਖ਼ਮੀ ਕਰ ਕੇ ਕਾਰ ਖੋਹ ਕੇ ਫਰਾਰ ਹੋ ਗਏ। ਉਧਰ ਦੂਜੇ ਪਾਸੇ ਜਦੋਂ ਥਾਣਾ ਮਜੀਠਾ ਦੀ ਪੁਲਿਸ ਨਾਲ ਇਸ ਸਬੰਧੀ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਤਫ਼ਤੀਸ਼ ਪ੍ਰਭਾਵਿਤ ਹੋਣ ਦਾ ਹਵਾਲਾ ਦਿੰਦਿਆਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ।

ABOUT THE AUTHOR

...view details