ਪੰਜਾਬ

punjab

ETV Bharat / state

ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ ਕੈਪਟਨ, ਕੀਤੀ ਕਾਰਸੇਵਾ - amritsar

ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਸਰਧਾਲੂਆਂ ਨਾਲ ਰਲ਼ ਕੇ ਕੀਤੀ ਕਾਰ ਸੇਵਾ।

ਸੋਸ਼ਲ ਮੀਡੀਆ।

By

Published : Mar 4, 2019, 1:47 PM IST

ਚੰਡੀਗੜ੍ਹ: ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਕੈਪਟਨ ਅੰਮ੍ਰਿਤਸਰ ਦੇ ਇਤਿਹਾਸਕ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ।

ਇਸ ਦੌਰਾਨ ਕੈਪਟਨ ਨੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਮਗਰੋਂ ਹੋਰਨਾਂ ਸਰਧਾਲੂਆਂ ਨਾਲ ਰਲ਼ ਕੇ ਕਾਰ ਸੇਵਾ ਵੀ ਕੀਤੀ। ਮੁੱਖ ਮੰਤਰੀ ਨੇ ਇਸ ਦੀਆਂ ਤਸਵੀਰਾਂ ਵੀ ਟਵਿੱਟਰ 'ਤੇ ਸਾਂਝੀਆਂ ਕੀਤੀਆਂ।ਟਵੀਟ ਕਰਦਿਆਂ ਕੈਪਟਨ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਵਧਾਈ। ਉਨ੍ਹਾਂ ਕਿਹਾ ਕਿ ਆਓ ਭਗਵਾਨ ਸ਼ਿਵ ਦੀ ਸਿੱਖਿਆਵਾਂ ਦੀ ਪਾਲਣਾ ਕਰੀਏ ਅਤੇ ਮਨੁੱਖਤਾ ਨੰ ਤਬਾਹ ਕਰਨ ਵਾਲੀ ਤਾਕਤਾਂ ਨੂੰ ਖ਼ਤਮ ਕਰਨ ਦੀ ਸਹੁੰ ਚੱਕੀਏ।

ABOUT THE AUTHOR

...view details