ਅੰਮ੍ਰਿਤਸਰ: ਤੇਲ ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ 8 ਤਰੀਕ ਨੂੰ ਦਿੱਤੇ ਜਾ ਰਹੇ ਹਲਕੇ ਪੱਧਰ ਦੇ ਧਰਨੇ ਦੇ ਸਬੰਧ ਵਿੱਚ ਹਲਕਾ ਅਜਨਾਲਾ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਅਕਾਲੀ ਦਲ ਦੇ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪ੍ਰਸ਼ਾਂਤ ਕਿਸ਼ੋਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਨੂੰ ਪਾਗਲ ਬਣਾਉਣ ਲਈ ਸ਼ਾਂਤ ਕਿਸ਼ੋਰ ਨੂੰ ਵਾਪਸ ਬੁਲਾਇਆ ਹੈ।
ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਕੈਪਟਨ ਨੇ ਦੁਬਾਰਾ ਬੁਲਾਇਆ ਪ੍ਰਸ਼ਾਂਤ ਕਿਸ਼ੋਰ: ਬੋਨੀ ਅਜਨਾਲਾ ਇਹ ਵੀ ਪੜੋ: ਸਰਦੂਲਗੜ੍ਹ ਦੀ ਕਮਲਪ੍ਰੀਤ ਕੌਰ ਨੇ ਯੂਨੀਵਰਸਿਟੀ ਖੇਡਾਂ 'ਚ ਜਿੱਤਿਆ ਸੋਨ ਤਮਗ਼ਾ
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਪਹਿਲਾਂ ਹੀ ਕੈਪਟਨ ਕੋਲੋਂ ਝੂਠ ਬੁਲਵਾ ਕੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ, ਜਿਸ ਵਿੱਚ ਕਿਸਾਨੀ ਕਰਜ਼ਾ ਮੁਆਫੀ, ਘਰ-ਘਰ ਨੌਕਰੀ ਅਤੇ ਹੋਰ ਝੂਠੇ ਵਾਅਦੇ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਕੈਪਟਨ ਅਤੇ ਪ੍ਰਸ਼ਾਂਤ ਕਿਸ਼ੋਰ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।