ਅੰਮ੍ਰਿਤਸਰ :ਪਿਛਲੇ ਕਾਫੀ ਸਮੇਂ ਤੋਂ ਦਿੱਲੀ ਧਰਨੇ 'ਤੇ ਬੈਠੇ ਕਿਸਾਨ ਜਥੇਬੰਦੀਆਂ(Farmers' organizations) ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਕੰਵਲਪ੍ਰੀਤ ਸਿੰਘ ਪੰਨੂ(State Leader of Kisan Mazdoor Sangharsh Committee Kanwalpreet Singh Pannu) ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 27 ਤਰੀਕ ਨੂੰ ਜਿਹੜਾ ਭਾਰਤ ਬੰਦ ਦੀ ਕਾਲ ਦਿੱਤੀ ਹੈ, ਉਸ ਵਿੱਚ ਹਰੇਕ ਵਰਗ ਦੇ ਲੋਕ ਕਿਸਾਨਾਂ ਦੇ ਸਮਰਥਨ ਵਿੱਚ ਸ਼ਾਮਲ ਹੋ ਰਹੇ ਹਨ।
ਇਹ ਸਰਕਾਰ ਨੂੰ ਇੱਕ ਵੱਡਾ ਚੈਲੇਂਜ ਹੋਵੇਗਾ ਜਦੋਂ ਪੂਰਾ ਭਾਰਤ ਬੰਦ ਦੀ ਕਾਲ ਦਾ ਸਮਰਥਨ ਲੋਕਾਂ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਯੂਪੀ ਵੱਲੋਂ ਕੂਚ ਕਰਨ ਜਾ ਰਿਹਾ। ਜਿੱਥੋਂ ਪ੍ਰਧਾਨ ਮੰਤਰੀ ਦੀ ਕੁਰਸੀ ਨਿਕਲਦੀ ਹੈ, ਅਸੀਂ ਦੋ ਹਜਾਰ ਚੌਵੀ ਦੀ ਇਲੈਕਸ਼ਨਾਂ ਦੇ ਵਿੱਚ ਭਾਜਪਾ ਦਾ ਪੂਰਾ ਸਫ਼ਾਇਆ ਕਰ ਦੇਵਾਂਗੇ।
ਉਨ੍ਹਾਂ ਕੈਪਟਨ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਟੋਲ ਪਲਾਜ਼ਿਆਂ ਦੇ ਅਸੀਂ ਪਹਿਲਾਂ ਹੀ ਖ਼ਿਲਾਫ਼ ਹਾਂ ਇਹ ਟੋਲਪਲਾਜ਼ੇ(Toll plazas) ਨੇ ਉਹ ਲੋਕਾਂ ਦੀਆਂ ਜੇਬਾਂ ਕੱਟ ਰਹੇ ਹਨ। ਸੂਬਾ ਆਗੂ ਪਨੂੰ ਨੇ ਗੱਲਬਾਤ ਕਰਦਿਆਂ ਦੱਸਿਆ ਕਿ 27 ਤਰੀਕ ਨੂੰ ਅਸੀਂ ਰਿਲਾਇੰਸ ਦੇ ਪੈਟਰੋਲ ਪੰਪ ਬਿਲਕੁਲ ਨਹੀਂ ਖੁੱਲ੍ਹਣ ਦੇਵਾਂਗੇ। ਤੇ ਨਾ ਹੀ ਉਨ੍ਹਾਂ ਦੇ ਰਿਲਾਇੰਸ ਦੇ ਸ਼ਾਪਿੰਗ ਮਾਲ ਵੀ ਨਹੀਂ ਖੁੱਲ੍ਹਣ ਦਵਾਂਗੇ।