ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਅਤੇ ਜਲੰਧਰ ਦੇ ਐਮ.ਐਲ.ਏ, ਮੇਅਰ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨਾਲ ਸ਼ਹਿਰ ਦੀ ਤਰੱਕੀ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਤਰੱਕੀ ਦੇ ਕੰਮਾਂ ਨੂੰ ਅੱਗੇ ਵਧਾਉਣ ਨੂੰ ਲੈ ਕੇ ਸਭ ਨਾਲ ਵਿਚਾਰ ਵਟਾਂਦਰਾ ਕੀਤਾ।
ਅੰਮ੍ਰਿਤਸਰ ਦੇ ਵਿਕਾਸ ਲਈ ਸੂਬਾ ਸਰਕਾਰ ਗੰਭੀਰ: ਵੇਰਕਾ - defend hotel industry
ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਹੋਟਲਾਂ 'ਤੇ ਸੀਲ ਲਾਏ ਜਾਣ ਦੇ ਮਾਮਲੇ ਸਬੰਧੀ ਕੈਬਿਨੇਟ ਸੁਪਰੀਮ ਕੋਰਟ ਜਾਏਗੀ ਤਾਂ ਕਿ ਹੋਟਲ ਇੰਡਸਟਰੀ 'ਤੇ ਕੋਈ ਅਸਰ ਨਾ ਪਵੇ।
ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਸਭ ਗੱਲਾਂ ਸੁਣੀਆਂ ਅਤੇ ਸਥਾਨਕ ਸਰਕਾਰਾਂ ਮੰਤਰੀ ਨੂੰ ਖ਼ਾਸ ਤੌਰ 'ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿਕਾਸ 'ਤੇ ਧਿਆਨ ਦੇਣ ਨੂੰ ਕਿਹਾ।
ਅੱਗੇ ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਹੋਟਲਾਂ 'ਤੇ ਸੀਲ ਲਾਏ ਜਾਣ ਦੇ ਮਾਮਲੇ ਨੂੰ ਕੈਬਿਨੇਟ ਸੁਪਰੀਮ ਕੋਰਟ ਜਾਏਗੀ ਤਾਂ ਕਿ ਹੋਟਲ ਇੰਡਸਟਰੀ 'ਤੇ ਕੋਈ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਹੋਟਲਾਂ ਨੂੰ ਡਿਫ਼ੈਂਡ ਕਰੇਗੀ। ਹਰ ਰੋਜ਼ 1 ਲੱਖ ਸੈਲਾਨੀ ਅੰਮ੍ਰਿਤਸਰ ਆਉਂਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਇਸ ਲਈ ਹੋਟਲ ਇੰਡਸਟਰੀ 'ਤੇ ਅਸਰ ਨਹੀਂ ਪੈਣਾ ਚਾਹੀਦਾ।