ਅੰਮ੍ਰਿਤਸਰ :ਪਿਛਲੇ ਦਿਨੀਂ ਅਕਾਲੀ ਦਲ ਦੇ ਵੱਡੇ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਤਿੰਨ ਮੰਤਰੀ ਅੰਮ੍ਰਿਤਸਰ ਵਿੱਚ ਕੁਲਚਾ ਲੈਂਡ ਤੋਂ ਕੁਲਚਾ ਲੈ ਕੇ ਹੋਟਲ ਵਿੱਚ ਬੈਠ ਕੇ ਕੁਲਚਾ ਖਾਣਗੇ ਤਾਂ ਉਹਨਾਂ ਨੇ ਹੋਟਲ ਵਿੱਚ ਫਰੀ ਕਮਰਾ ਖੁਲਵਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਾਫੀ ਬਹਿਸ ਕਰਨ ਤੋਂ ਬਾਅਦ ਉਹਨਾਂ ਨੇ ਪੈਸੇ ਦੇ ਕੇ ਕਮਰਾ ਖੁਲਵਾਇਆ। ਅਜਿਹੇ ਇਲਜ਼ਾਮ ਲੱਗਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਕੁਲਚੇ ਵਾਲੀ ਘਟਨਾ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀਆਂ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ ।
Cabinet Minister Meet Hayer's Statement: ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਬੋਲੇ-'ਛੱਡ ਦਿਆਂਗਾ ਰਾਜਨੀਤੀ', ਕੁਲਚੇ ਵਾਲੀ ਘਟਨਾ ਨੇ ਚੜ੍ਹਾਇਆ ਗੁੱਸਾ... - Amritsar latest news in Punjabi
ਕੁਲਚੇ ਵਾਲੀ ਘਟਨਾ ਦਾ ਅਕਾਲੀ ਦਲ ਵੱਲੋਂ ਜਿਕਰ ਕਰਨ (Cabinet Minister Meet Hayer's Statement) ਉੱਤੇ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਕਿਹਾ ਕਿ ਜੇ ਇਹ ਗੱਲ ਸੱਚ ਸਾਬਤ ਹੋਈ ਤਾਂ ਰਾਜਨੀਤੀ ਛੱਡ ਦਿਆਂਗਾ।
Published : Oct 18, 2023, 7:07 PM IST
|Updated : Oct 18, 2023, 10:51 PM IST
ਛੱਡ ਦਿਆਂਗਾ ਰਾਜਨੀਤੀ :ਮੀਤ ਹੇਅਰ ਨੇ ਅਕਾਲੀ ਦਲ ਉੱਤੇ ਘਟੀਆ ਪੱਧਰ ਦੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ। ਮੀਤ ਹੇਅਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕੁਲਚਾ ਲੈਂਡ ਦੁਕਾਨ ਤੋਂ ਕੁਲਚੇ ਖਾਧੇ ਸਨ ਨਾ ਕਿ ਕਿਸੇ ਹੋਟਲ ਵਿੱਚ ਬੈਠ ਕੇ। ਮੀਤ ਹੇਅਰ ਨੇ ਕਿਹਾ ਕਿ ਤੁਸੀਂ ਸੀਸੀਟੀਵੀ ਫੁਟੇਜ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਕੁਲਚਾ ਲੈਂਡ ਦੁਕਾਨ ਤੋਂ ਕੁਲਚੇ ਖਾਧੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਹੋਟਲਾਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਜਾਰੀ ਹੈ। ਮੀਤ ਹੇਅਰ ਨੇ ਵਿਰੋਧੀਆਂ ਨੂੰ ਚੈਲੰਜ ਕੀਤਾ ਹੈ ਕਿ ਜੇ ਬਿਕਰਮ ਮਜੀਠੀਆ ਹੋਟਲ ਤੋਂ ਕੁਲਚੇ ਮੰਗਵਾਉਣ ਬਾਰੇ ਸਾਬਤ ਕਰ ਦੇਣ ਤਾਂ ਉਹ ਰਾਜਨੀਤੀ ਛੱਡ ਦੇਣਗੇ, ਨਹੀਂ ਤਾਂ ਮਜੀਠੀਆ ਅਤੇ ਪੱਤਰਕਾਰ ਉਹਨਾਂ ਤੋਂ ਮੁਆਫੀ ਮੰਗਣ।
- Nasha Mukt Punjab Campaign: ਅੰਮ੍ਰਿਤਸਰ 'ਚ ਨਸ਼ਿਆਂ ਖ਼ਿਲਾਫ਼ ਅਹਿਦ ਮਗਰੋਂ ਖੇਡਾਂ ਦਾ ਆਗਾਜ਼, ਖੇਡ ਮੰਤਰੀ ਮੀਤ ਹੇਅਰ ਨੇ ਸੀਐੱਮ ਮਾਨ ਦੀ ਕੀਤੀ ਸ਼ਲਾਘਾ
- Nasha Mukt Punjab Campaign: ਹਜ਼ਾਰਾਂ ਬੱਚਿਆਂ ਸਣੇ ਸੀਐਮ ਮਾਨ ਵਲੋਂ ਪੰਜਾਬ 'ਚ ਸਭ ਤੋਂ ਵੱਡੀ ਨਸ਼ੇ ਵਿਰੁੱਧ ਮੁਹਿੰਮ ਦਾ ਆਗਾਜ਼, ਵੇਖੋ ਇਹ ਤਸਵੀਰਾਂ
- MLA disputed audio viral: ਵਿਧਾਇਕ ਗੁਰਪ੍ਰੀਤ ਬਣਾਂਵਾਲੀ ਦੀ ਕਥਿਤ ਆਡੀਓ ਵਾਇਰਲ, ਵਿਧਾਇਕ ਵੱਲੋਂ ਜੇਈ 'ਤੇ ਗੈਰ-ਕਾਨੂੰਨੀ ਕੰਮ ਲਈ ਪਾਇਆ ਜਾ ਰਿਹਾ ਦਬਾਓ
ਇੱਥੇ ਦੱਸਣ ਯੋਗ ਹੈ ਕਿ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਤਿੰਨ ਮੰਤਰੀਆਂ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਸਨ। ਜਿਸ ਤੋਂ ਬਾਅਦ ਅੱਜ ਮੀਤ ਹੇਅਰ ਵੱਲੋਂ ਖੁਦ ਪੱਤਰਕਾਰਾਂ ਨੂੰ ਉਸ ਦੀ ਸਾਰੀ ਸੱਚਾਈ ਦੱਸੀ ਗਈ। ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਤੇ ਇਲਜ਼ਾਮ ਲੱਗੇ ਹਨ ਉਸ ਗਲਤ ਹਨ ਅਤੇ ਜੇਕਰ ਉਹ ਕਿਸੇ ਵੀ ਆਪਣੇ ਵਿਭਾਗ ਦੇ ਅਫਸਰ ਕੋਲੋਂ ਜਾਂ ਉਹਨਾਂ ਦੇ ਵਿਭਾਗ ਦੇ ਵਿੱਚ ਆਉਣ ਵਾਲੀਆਂ ਕਿਸੇ ਵੀ ਵਿਅਕਤੀ ਕੋਲੋਂ ਪੈਸੇ ਦੀ ਮੰਗ ਕੀਤੀ ਹੋਵੇ ਤਾਂ ਉਹ ਗੁਣਾਗਾਰ ਹੋਣਗੇ।