ਅੰਮ੍ਰਿਤਸਰ: ਮਾਂ ਦਿਵਸ ਮੌਕੇ ਜਿੱਥੇ ਦੁਨੀਆਂ ਭਰ ਵਿੱਚ ਲੋਕ ਆਪਣੀਆਂ ਮਾਵਾਂ ਨਾਲ ਸ਼ੋਸਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕਰਕੇ ਇਸ ਦਿਵਸ ਨੂੰ ਮਨ੍ਹਾ ਰਹੇ ਹਨ। ਉੱਥੇ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਮਾਤਾ ਸਰਦਾਰਨੀ ਪ੍ਰੀਤਮ ਕੌਰ ਧਾਲੀਵਾਲ ਦਾ ਅਸ਼ੀਰਵਾਦ ਲੈਕੇ ਮਨਾਇਆ। ਉਹਨਾਂ ਕਿਹਾ ਮਾਂ ਦੀ ਕੁੱਖ ਵਿੱਚ ਪੈਦਾ ਹੋ ਕੇ ਅੱਜ ਅਸੀ ਇਸ ਦੁਨੀਆ ਵਿੱਚ ਆਏ ਹਾਂ। ਉਹਨਾਂ ਕਿਹਾ ਕਿ ਪੈਸੈ ਦੀ ਭੱਜ ਦੌੜ ਵਿੱਚ ਲੋਕ ਆਪਣੇ ਰਿਸ਼ਤੇ ਨਾਤੇ ਭੁੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਆਪਣੇ ਮਾਂ ਬਾਪ ਨੂੰ ਨਾ ਭੁੱਲਿਓ, ਇਨ੍ਹਾਂ ਦੋਵਾਂ ਦਾ ਸਤਿਕਾਰ ਕਰੋ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆਂ ਵਿੱਚ ਹਾਂ।
ਮਾਂ ਦੀ ਸੇਵਾ ਕਰਨ ਲਈ ਅਮਰੀਕਾ ਦੇਸ਼ ਛੱਡ ਕੇ ਆਇਆ:-ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਔਲਾਦ ਬਹੁਤ ਮਾੜੀ ਹੁੰਦੀ ਹੈ, ਜੋ ਆਪਣੇ ਮਾਂ-ਬਾਪ ਨੂੰ ਆਸ਼ਰਮ ਵਿੱਚ ਜਾ ਸੜਕਾਂ ਉੱਤੇ ਛੱਡ ਦਿੰਦੀ ਹੈ, ਉਨ੍ਹਾਂ ਕਿਹਾ ਕਿ ਮੈਂ ਆਪਣੀ ਮਾਂ ਲਈ ਅਮਰੀਕਾ ਵਰਗਾ ਦੇਸ਼ ਛੱਡ ਕੇ ਆ ਗਿਆ ਸੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਤਿੰਨ ਭਰਾ ਸੀ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ। ਇਸ ਲਈ ਮੈਂ ਆਪਣੀ ਮਾਂ ਦੀ ਸੇਵਾ ਕਰਨ ਲਈ ਅਮਰੀਕਾ ਵਰਗਾ ਦੇਸ਼ ਛੱਡ ਕੇ ਭਾਰਤ ਵਾਪਸ ਆਇਆ।