ਪੰਜਾਬ

punjab

ETV Bharat / state

16ਵੇਂ ਪਾਈਟੈਕਸ ਮੇਲੇ ਉਤੇ ਪਹੁੰਚੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ - 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸਟ

ਸ਼ਹਿਰ ਵਿਚ ਇਸ ਵਾਰ ਫਿਰ 16 ਵਾ ਪਾਈਟੈਕਸ ਮੇਲਾ ਲੱਗਾ ਹੈ ਅਤੇ ਇਹ ਮੇਲਾ 8 ਦਸੰਬਰ ਤੋਂ 12 ਦਸੰਬਰ ਤੱਕ ਚੱਲੇਗਾ। ਇੰਦਰਬੀਰ ਸਿੰਘ ਨਿੱਝਰ ਅੰਮ੍ਰਿਤਸਰ ਵਿਖੇ ਚੱਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਉਤੇ ਬਤੌਰ ਮੁੱਖ ਮਹਿਮਾਨ ਪਹੁੰਚੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੀਐਚਡੀ ਚੈਂਬਰ ਦੇ ਉਪਰਾਲੇ ਸਦਕਾ ਇਸ ਵਾਰ 50 ਫੀਸਦੀ ਸਟਾਲਾਂ ਵਿੱਚ ਵਾਧਾ ਹੋਇਆ ਹੈ।

Cabinet Minister Inderbir Singh Nijhar
Cabinet Minister Inderbir Singh Nijhar

By

Published : Dec 10, 2022, 1:56 PM IST

Cabinet Minister Inderbir Singh Nijhar

ਅੰਮ੍ਰਿਤਸਰ: ਸ਼ਹਿਰ ਵਿਚ ਇਸ ਵਾਰ ਫਿਰ 16ਵਾਂ ਪਾਈਟੈਕਸ ਮੇਲਾ ਲੱਗਾ ਹੈ ਅਤੇ ਇਹ ਮੇਲਾ 8 ਦਸੰਬਰ ਤੋਂ 12 ਦਸੰਬਰ ਤੱਕ ਚੱਲੇਗਾ। ਇੰਦਰਬੀਰ ਸਿੰਘ ਨਿੱਝਰ ਅੰਮ੍ਰਿਤਸਰ ਵਿਖੇ ਚੱਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਉਤੇ ਬਤੌਰ ਮੁੱਖ ਮਹਿਮਾਨ ਪਹੁੰਚੇ।

ਸਰਹੱਦੀ ਦੂਰੀਆਂ ਘੱਟਦੀਆਂ ਹਨ: ਉਨ੍ਹਾਂ ਕਿਹਾ ਕਿ ਨਵੀਂ ਸਨਅਤੀ ਨੀਤੀ ਵਿੱਚ ਐਮ.ਐਸ.ਐਮ.ਈ. (MSME) ਖੇਤਰ ਦਾ ਵਿਸ਼ੇਸ ਖਿਆਲ ਰੱਖਿਆ ਜਾਵੇਗਾ। ਉਨਾਂ ਪਾਈਟੈਕਸ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨਾਂ ਨਾਲ ਸਰਹੱਦੀ ਫਾਸਲੇ ਘੱਟਦੇ ਹਨ ਅਤੇ ਕਾਰੋਬਾਰੀ ਸਾਂਝ ਵੱਧਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੀਐਚਡੀ ਚੈਂਬਰ ਦੇ ਉਪਰਾਲੇ ਸਦਕਾ ਇਸ ਵਾਰ 50 ਫੀਸਦੀ ਸਟਾਲਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਛੋਟੇ ਉਦਯੋਗਾਂ ਨੂੰ ਕਾਮਯਾਬ ਕਰਨ ਦੇ ਲਈ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਲੋੜ ਹੈ। ਇਸਦੇ ਨਾਲ ਨਾਲ ਟੈਕਸ ਢਾਂਚੇ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈ।

ਪੀਐਚਡੀ ਚੈਬਰ ਆਫ ਕਾਮਰਸ ਦਾ ਉਪਰਾਲਾ: ਉਨਾਂ ਕਿਹਾ ਕਿ ਜਿਆਦਾਤਰ ਸਨਅਤਕਾਰਾਂ ਦੇ ਫੇਲ ਹੋਣ ਦਾ ਕਾਰਨ ਤਕਨਾਲੋਜੀ ਦੀ ਜਾਣਕਾਰੀ ਦੀ ਘਾਟ ਅਤੇ ਸਮੇਂ ਦੇ ਨਾਲ ਨਾ ਚਲ ਕੇ ਤਕਨੀਕ ਨਾਲ ਨਾ ਜੁੜਨਾ ਹੈ। ਜਿਸਦੇ ਲਈ ਸਨਅਤਕਾਰਾਂ ਨੂੰ ਸਮੇਂ ਦੀ ਲੋੜ ਅਨੁਸਾਰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੀਐਚਡੀ ਚੈਬਰ ਆਫ ਕਾਮਰਸ ਵੱਲੋ ਸਨਅਤਕਾਰਾਂ ਨੂੰ ਸਹੂਲਤਾਂ ਦੇਣ ਦੇ ਲਈ ਐਮਐਸਐਮਈ ਫੈਸੀਲੈਸ਼ਨ (MSME Facilitation) ਕੇਂਦਰ ਬਣਾਏ ਜਾ ਰਹੇ ਹਨ। ਜਿਸਦੇ ਵੱਲੋ ਵਪਾਰ ਨੂੰ ਪ੍ਰਮੋਸ਼ਨ ਅਤੇ ਵਿਕਾਸ ਕਰਨ ਦਾ ਕੰਮ ਕੀਤਾ ਜਾਵੇਗਾ।

ਪਾਕਿਸਤਾਨ ਵੱਲੋਂ ਤਿੰਨ ਸਟਾਲ ਲਗਾਇਆ: ਡਾ. ਨਿੱਜਰ ਨੇ ਕਿਹਾ ਕਿ ਟ੍ਰੈਫਿਕ ਸਮੱਸਿਆ ਨੂੰ ਵੇਖਦੇ ਹੋਏ ਟਰੈਫਿਕ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਸਚਾਰੂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪਾਕਿਸਤਾਨ ਵੱਲੋਂ ਤਿੰਨ ਸਟਾਲ ਲੱਗੇ ਹਨ ਅਸੀਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਸਰਹੱਦ ਰਾਹੀਂ ਵਪਾਰ ਵਧਾਇਆ ਜਾਵੇ। ਉਥੇ ਹੀ ਦੁਕਾਨਦਾਰਾਂ ਨੇ ਮੇਲੇ ਵਿੱਚ ਗ੍ਰਾਹਕਾਂ ਨੂੰ ਰਿਝਾਉਣ ਲਈ ਵੱਖ ਵੱਖ ਤਰ੍ਹਾਂ ਦੇ ਸਟਾਲਾਂ ਲਗਾਈਆਂ। ਇੱਥੇ ਜਿੰਨੇ ਵੀ ਸਟਾਲ ਲੱਗੇ ਹਨ ਉਹ ਆਪਣੇ ਆਪ ਵਿਚ ਆਕਰਸ਼ਣ ਦਾ ਕੇਂਦਰ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਲੋਕ ਮੇਲੇ ਵਿੱਚ ਆਉਣ ਉਤੇ ਮੇਲੇ ਦੀ ਰੌਣਕ ਵਧਾਉਣ ਤਾਂ ਜੋ ਉਨ੍ਹਾਂ ਦਾ ਸਮਾਨ ਵਿੱਕ ਸਕੇ।

ਇਹ ਵੀ ਪੜ੍ਹੋ:-ਵੱਡੀ ਖ਼ਬਰ: ਤਰਨਤਾਰਨ ਪੁਲਿਸ ਥਾਣੇ 'ਤੇ RPG ਅਟੈਕ, ਡੀਜੀਪੀ ਗੌਰਵ ਯਾਦਵ ਨੇ ਕਿਹਾ- "ਹਮਲੇ ਪਿੱਛੇ ਪਾਕਿਸਤਾਨ ਦਾ ਹੱਥ"

ABOUT THE AUTHOR

...view details