ਪੰਜਾਬ

punjab

ETV Bharat / state

ਬਸ ਕੰਡਕਟਰ ਨੇ ਬੱਸ ਦੇ ਬਾਥਰੂਮ 'ਚ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ - ਅੰਮ੍ਰਿਤਸਰ

ਵੀਡੀਓ ਕੋਚ ਦੇ ਬੱਸ ਕੰਡਕਟਰ ਨੇ ਬੱਸ ਦੇ ਬਾਥਰੂਮ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ।

ਮ੍ਰਿਤਕ ਦਾ ਸ਼ਨਾਖਤ ਕਾਰਡ

By

Published : Jun 19, 2019, 9:46 AM IST

ਅੰਮ੍ਰਿਤਸਰ: ਇੱਥੋ ਦੇ ਇੱਕ ਵੀਡੀਓ ਕੋਚ ਬਸ ਦੇ ਹੈਲਪਰ ਕੰਡਕਟਰ ਨੇ ਬੱਸ ਦੇ ਬਾਥਰੂਮ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਹ ਵੀਡੀਓ ਕੋਚ ਬਸ ਅੰਮ੍ਰਿਤਸਰ ਤੋਂ ਦਿੱਲੀ ਆਉਂਦੀ ਹੈ। ਬੀਤੀ ਰਾਤ ਇਹ ਬਸ ਦਿੱਲੀ ਤੋਂ ਅੰਮ੍ਰਿਤਸਰ ਆ ਕੇ ਰੇਲਵੇ ਸਟੇਸ਼ਨ 'ਤੇ ਖੜੀ ਹੋਈ ਸੀ।

ਵੇਖੋ ਵੀਡੀਓ
ਉਸ ਸਮੇਂ ਹੈਲਪਰ ਜਰਨੈਲ ਸਿੰਘ ਬੱਸ ਵਿਚ ਸੌਣ ਲਈ ਚਲਾ ਗਿਆ ਸੀ। ਜਦੋਂ ਸਵੇਰੇ ਉੱਠ ਕੇ ਬਸ ਵਿੱਚ ਵੇਖਿਆ ਤੇ ਬਾਥਰੂਮ ਵਿੱਚ ਜਰਨੈਲ ਸਿੰਘ ਆਪਣੇ ਆਪ ਨੂੰ ਫਾਹਾ ਲਗਾ ਚੁੱਕਾ ਸੀ। ਤਰੁੰਤ ਪੁਲਿਸ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।ਫ਼ਿਲਹਾਲ ਪੁਲਿਸ ਇਸ ਮਾਮਲੇ ਬਾਰੇ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਹੈ, ਸਿਰਫ ਇਨ੍ਹਾਂ ਹੀ ਕਿਹਾ ਜਾ ਰਿਹਾ ਹੈ ਕਿ ਜੋ ਵੀ ਜਾਂਚ ਤੋਂ ਬਾਅਦ ਹੀ ਕਾਰਨਾਂ ਬਾਰੇ ਦੱਸਿਆ ਜਾਵੇਗਾ।

ABOUT THE AUTHOR

...view details