ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਚੱਲੀਆਂ ਗੋਲੀਆਂ, ਗੋਲੀ ਵੱਜਣ ਕਾਰਨ ਇੱਕ ਨੌਜਵਾਨ ਹੋਇਆ ਜ਼ਖ਼ਮੀ - ਅੰਮ੍ਰਿਤਸਰ ਦੀ ਖ਼ਬਰ ਪੰਜਾਬੀ ਵਿੱਚ

ਅੰਮ੍ਰਿਤਸਰ ਦੇ ਕਚਿਹਰੀ ਚੌਂਕ ਦੇ ਵਿੱਚ ਦੇਰ ਰਾਤ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਇਕ ਨੌਜਵਾਨ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਨਿਊਟਰੀ ਕੁਲਚੇ ਦੀ ਰੇਹੜੀ ਲਾਉਣ ਵਾਲੇ ਨੌਜਵਾਨ ਨੂੰ ਦੋ ਗੋਲ਼ੀਆਂ ਵੱਜੀਆਂ। ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।

Bullets hit a young man on Batala Road in Amritsar
ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਚੱਲੀਆਂ ਗੋਲੀਆਂ, ਗੋਲੀ ਵੱਜਣ ਕਾਰਨ ਇੱਕ ਨੌਜਵਾਨ ਹੋਇਆ ਜ਼ਖ਼ਮੀ

By

Published : Jul 3, 2023, 9:42 PM IST

ਅੰਮ੍ਰਿਤਸਰ ਵਿੱਚ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕਚਿਹਰੀ ਚੌਂਕ ਦੇ ਵਿੱਚ ਦੇਰ ਰਾਤ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਨਿਉਟਰੀ ਕੁਲਚੇ ਦਾ ਕੰਮ ਕਰ ਰਹੇ ਇਕ ਨੌਜਵਾਨ ਉੱਤੇ ਗੋਲੀਆਂ ਦਾਗੀਆਂ ਗਈਆਂ। ਇਸ ਦੌਰਾਨ ਦੋ ਗੋਲੀਆਂ ਰੇਹੜੀ ਲਾਉਣ ਵਾਲੇ ਨੌਜਵਾਨ ਨੂੰ ਲੱਗੀਆਂ ਹਨ। ਜ਼ਖ਼ਮੀ ਨੌਜਵਾਨ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਪੁਲਿਸ ਮੌਕੇ ਉੱਤੇ ਪਹੁੰਚ ਕੇ ਛਾਣ-ਬੀਣ ਕਰ ਰਹੀ ਹੈ।

ਨਕਾਬਪੋਸ਼ ਹਮਲਾਵਰਾਂ ਜਾਨਲੇਵਾ ਹਮਲਾ ਕੀਤਾ: ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉੱਤੇ ਕੰਮ ਕਰ ਰਿਹਾ ਸੀ ਇਸ ਦੌਰਾਨ 3 ਅਣਪਛਾਤੇ ਹਮਲਾਵਰਾਂ ਮੂੰਹ ਬੰਨ ਕੇ ਉਸ ਦੀ ਦੁਕਾਨ ਵਿੱਚ ਆਏ ਅਤੇ ਉਸ ਕੋਲੋਂ ਇੱਕ ਪੈਲੇਸ ਦਾ ਪਤਾ ਜਾਣਨ ਦੇ ਲਈ ਰੁਕੇ ਪੀੜਤ ਵੱਲੋਂ ਪੈਲਸ ਦਾ ਪਤਾ ਦੱਸਿਆ ਗਿਆ। ਇਸ ਤੋਂ ਨਕਾਬਪੋਸ਼ ਹਮਲਾਵਰਾਂ ਨੇ ਉਸ ਉੱਤੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਦਾਗੀਆਂ ਗਈਆਂ। ਪੀੜਤ ਨੇ ਦੱਸਿਆ ਕਿ 8 ਵਜੇ ਦੇ ਕਰੀਬ ਉਸ ਉੱਤੇ ਗੋਲੀਆਂ ਚੱਲੀਆਂ, ਜਿਸ ਦੌਰਾਨ ਇੱਕ ਗੋਲੀ ਉਸ ਦੇ ਪੱਟ ਵਿੱਚ ਅਤੇ ਦੂਜੀ ਗੋਲੀ ਉਸ ਦੇ ਹੱਥ ਵਿੱਚ ਲੱਗੀ ਹੈ। ਪੀੜਤ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਕੁਝ ਸਮੇਂ ਪਹਿਲਾਂ ਵੀ ਉਸ ਉੱਪਰ ਇੱਕ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਸ ਦੀ ਕਾਰ ਨੂੰ ਵੀ ਅੱਗ ਲਾਈ ਗਈ ਸੀ।

ਕਾਰਵਾਈ ਦਾ ਭਰੋਸਾ: ਘਟਨਾ ਦਾ ਪਤਾ ਲੱਗਣ ਤੋਂ ਬਾਅਦ ਅੰਮ੍ਰਿਤਸਰ ਦੇ ਆਲਾ ਅਧਿਕਾਰੀ ਅਤੇ ਪੁਲਿਸ ਅਫਸਰ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ 7 ਦੇ ਕਰੀਬ ਖੋਲ੍ਹ ਬਰਾਮਦ ਕੀਤੇ ਗਏ। ਡੀਐੱਸਪੀ ਵਰਿੰਦਰ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਮੌਕੇ ਤੋਂ 7 ਦੇ ਕਰੀਬ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ ਅਤੇ ਹੁਣ ਚਸ਼ਮਦੀਦ ਦੇ ਬਿਆਨਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਜਾ ਕੇ ਜ਼ਖਮੀ ਦਾ ਬਿਆਨ ਵੀ ਦਰਜ ਕਰਾਂਗੇ ਤਾਂ ਜੋ ਕਿ ਮਾਮਲੇ ਦੀ ਸਬੰਧੀ ਚੰਗੀ ਤਰ੍ਹਾਂ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਹੁਣ ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਇਸ ਦੌਰਾਨ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਮਦਦ ਵੀ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਇੱਕੋ ਜਗ੍ਹਾ ਉੱਤੇ ਦੋ ਵਾਰਦਾਤਾਂ ਗੋਲੀ ਚੱਲਣ ਦੀਆਂ ਵਾਪਰੀਆਂ ਨੇ ਜਿਸ ਕਾਰਨ ਲੋਕ ਸਹਿਮੇ ਹੋਏ ਨੇ।

ABOUT THE AUTHOR

...view details