ਅੰਮ੍ਰਿਤਸਰ : ਬੀਐਸਐਫ ਨੇ ਵੀਰਵਾਰ ਦੇਰ ਰਾਤ ਪੰਜਾਬ ਦੀ ਕੌਮਾਂਤਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਣ ਵਾਲੇ ਪਾਕਿਸਤਾਨੀ ਡਰੋਨ ਨੂੰ ਰਾਊਂਡ ਫਾਇਕ ਕਰ ਕੇ ਢੇਰ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਸੈਕਟਰ ਵਿੱਚ ਕੱਕੜ ਸਰਹੱਦੀ ਚੌਕੀ ਨੇੜੇ ਤੜਕੇ ਕਰੀਬ 2.30 ਵਜੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਸੈਕਟਰ ਵਿਚ ਰੀਅਰ ਕੱਕੜ ਸੀਮਾ ਚੌਕੀ ਨਜ਼ਦੀਕ ਦੇਰ ਰਾਤ ਕਰੀਬ ਢਾਈ ਵਜੇ ਇਕ ਪਾਕਿਸਤਾਨੀ ਡਰੋਨ ਨੂੰ ਫੌਜ ਵੱਲੋਂ ਢੇਰ ਕੀਤਾ ਗਿਆ ਹੈ। ਬੀਐੱਸਐੱਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਰੋਨ ਸ਼ੁੱਕਰਵਾਰ ਸਵੇਰੇ ਸਰਹੱਦ ਉਤੇ ਬਾੜ ਤੇ ਜ਼ੀਰੋ ਲਾਈਨ ਵਿਚਕਾਰ ਮਿਲਿਆ। ਇਸ ਵਿਚ ਸ਼ੱਕੀ ਇਤਰਾਜ਼ਯੋਗ ਪਦਾਰਥ ਦਾ ਇਕ ਪੈਕੇਟ ਵੀ ਬਰਾਮਦ ਹੋਈਆ ਹੈ। ਅਧਿਕਾਰੀ ਮੁਤਾਬਿਕ ਇਸ ਗੱਲ ਦਾ ਪਤਾ ਲਾਉਣ ਲਈ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਕਿਤੇ ਡਰੋਨ ਤੋਂ ਕੁਝ ਪੈਕੇਟ ਸੁੱਟੇ ਤਾਂ ਨਹੀਂ ਗਏ।
ਦੌਰਾਨ-ਏ-ਗਸ਼ਤ ਸੁਣੀ ਡਰੋਨ ਦੀ ਹਲਚਲ :ਘਟਨਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਦੀ ਹੈ। 22 ਬਟਾਲੀਅਨ ਦੇ ਜਵਾਨ ਬੀਓਪੀ ਕੱਕੜ ਨੇੜੇ ਗਸ਼ਤ 'ਤੇ ਸਨ। ਅੱਧੀ ਰਾਤ ਨੂੰ ਉਸ ਨੇ ਅਚਾਨਕ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਡਰੋਨ ਦਾ ਪਿੱਛਾ ਵੀ ਕੀਤਾ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ।
ਇਹ ਵੀ ਪੜ੍ਹੋ :Couple selling Kulhad pizza : ਪੰਜ ਸਾਲਾ ਮਾਸੂਮ ਦੇ ਇਲਾਜ ਲਈ ਕੁੱਲ੍ਹੜ ਪੀਜ਼ਾ ਵੇਚ ਰਿਹਾ ਇਹ ਜੋੜਾ...