ਚੰਡੀਗੜ੍ਹ: ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਹਰਪੁਰ 'ਚ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖਲ ਹੋਣ ਵਾਲੇ ਡਰੋਨ ਨੂੰ ਡੇਗ (bsf shot down a drone) ਦਿੱਤਾ। ਬਾਅਦ ਵਿਚ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ, ਪੁਲਿਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਸਨ, ਉਨ੍ਹਾਂ ਨੇ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਮਾਮੂਲੀ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਇੱਕ ਮੌਤ
ਬੀਐਸਐਫ ਨੇ ਪੰਜਾਬ ਦੀ ਸਰਹੱਦ ਵਿੱਚ ਪਾਕਿ ਤੋਂ ਦਾਖਲ ਹੋਏ ਡਰੋਨ ਨੂੰ ਕੀਤਾ ਢੇਰ ਸ਼ੱਕੀ ਵਸਤੂ ਹੋਈ ਬਰਾਮਦ:ਤਲਾਸ਼ੀ ਮੁਹਿੰਮ ਦੌਰਾਨ, ਬੀਐਸਐਫ ਜਵਾਨਾਂ ਨੇ ਪਿੰਡ ਦੇ ਨੇੜੇ ਸਰਹੱਦੀ ਕੰਡਿਆਲੀ ਤਾਰ ਦੇ ਇੱਕ ਪਾਸੇ ਖੇਤਾਂ ਵਿੱਚ ਪਏ ਖੇਤ ਵਿੱਚ ਚਿੱਟੇ ਰੰਗ ਦੀ ਪੋਲੀਥੀਨ ਵਿੱਚ ਇੱਕ ਸ਼ੱਕੀ ਵਸਤੂ ਸਮੇਤ ਅੰਸ਼ਕ ਨੁਕਸਾਨੀ ਹਾਲਤ ਵਿੱਚ 1 ਹੈਕਸਾਕਾਪਟਰ ਬਰਾਮਦ ਕੀਤਾ ਹੈ। ਇਹ ਜਾਣਕਾਰੀ ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ (ਪੀਆਰਓ) ਨੇ ਮੰਗਲਵਾਰ ਨੂੰ ਦਿੱਤੀ।
2 ਮਹਿਲਾ ਬੀਐਸਐਫ ਜਵਾਨਾਂ ਨੇ ਮਾਰੀ ਗੋਲੀ: ਖਾਸ ਗੱਲ ਇਹ ਹੈ ਕਿ ਇਸ ਵਾਰ 2 ਮਹਿਲਾ ਬੀਐਸਐਫ ਜਵਾਨ ਹਨ ਜਿਨ੍ਹਾਂ ਨੇ ਡਰੋਨ ਨੂੰ ਗੋਲੀ ਮਾਰ ਦਿੱਤੀ। ਡਰੋਨ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ। ਬੀਐਸਐਫ ਨੇ ਡਰੋਨ ਨਾਲ ਬੰਨ੍ਹੇ ਤਿੰਨ ਪੈਕੇਟ ਵੀ ਬਰਾਮਦ ਕੀਤੇ, ਜਿਨ੍ਹਾਂ ਵਿੱਚ 3.110 ਗ੍ਰਾਮ ਹੈਰੋਇਨ ਸੀ।
ਮਹਿਲਾ ਸੈਨਿਕਾਂ ਨੂੰ ਕੀਤਾ ਜਾਵੇਗਾ ਸਨਮਾਨਿਤ: ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮਹਿਲਾ ਜਵਾਨਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪਹਿਲਾ ਮਾਮਲਾ ਹੈ, ਜਦੋਂ ਮਹਿਲਾ ਜਵਾਨਾਂ ਨੇ ਡਰੋਨ ਨੂੰ ਹੇਠਾਂ ਲਿਆਉਣ 'ਚ ਸਫਲਤਾ ਹਾਸਲ ਕੀਤੀ ਹੈ।
ਕੁਝ ਦਿਨ ਪਹਿਲਾਂ ਚੀਨੀ ਡਰੋਨ ਕੀਤਾ ਸੀ ਢੇਰ:ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਰਹੱਦ ਉੱਤੇ ਤੈਨਾਤ ਬੀਐਸਐਫ ਦੇ ਜਵਾਨਾਂ ਨੂੰ ਪਿੰਡ ਦਾਉਂਕੇ ਨੇੜੇ ਭਾਰਤੀ ਖੇਤਰ ਵੱਲ ਦਾਖਲ ਹੁੰਦੇ ਹੋਏ ਸ਼ੱਕੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਉੱਤੇ ਬੀਐਸਐਫ ਦੇ ਜਵਾਨਾਂ ਨੇ ਫਾਈਰਿੰਗ ਕਰ ਦਿੱਤੀ। ਸਰਚ ਅਭਿਆਨ ਚਲਾਉਣ ਦੌਰਾਨ ਬੀਐਸਐਫ ਦੇ ਜਵਾਨਾਂ ਨੂੰ ਭਾਰਤੀ ਹੱਦ ਵਿੱਚੋਂ ਡਰੋਨ ਮਿਲਿਆ ਸੀ। ਬੀਐਸਐਫ ਨੇ ਤਲਾਸ਼ੀ ਦੌਰਾਨ 01 ਕਵਾਡਕਾਪਟਰ ਡੀਜੇਆਈ ਮੈਟ੍ਰਿਸ 300 ਆਰਟੀਕੇ (ਚੀਨੀ ਡਰੋਨ) ਪਿੰਡ ਦਾਉਕੇ ਨੇੜੇ ਸਰਹੱਦੀ ਕੰਡਿਆਲੀ ਤਾਰ ਦੇ ਅੱਗੇ ਖੇਤਾਂ ਵਿੱਚ ਪਏ ਅੰਸ਼ਕ ਤੌਰ 'ਤੇ ਖਰਾਬ ਹਾਲਤ ਵਿੱਚ ਬਰਾਮਦ ਕੀਤਾ।
ਇਹ ਵੀ ਪੜੋ:ਚੋਰ ਗਿਰੋਹ ਦੀਆਂ 2 ਮਹਿਲਾਵਾਂ ਕਾਬੂ, ਹੱਥ ਦੀ ਸਫਾਈ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਹਥਿਆਰ ਅਤੇ ਨਸ਼ੇ ਦੀ ਹੋ ਰਹੀ ਸਪਲਾਈ: ਪਿਛਲੇ ਕੁਝ ਸਾਲਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਾਕਿਸਤਾਨ ਤੋਂ ਲਗਾਤਾਰ ਨਸ਼ੇ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜੀ ਜਾ ਰਹੀ ਹੈ। ਜਿਸ 'ਤੇ ਬੀਐਸਐਫ ਵਲੋਂ ਆਪਣੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਵਾਰ ਇਸ ਵਾਰਦਾਤ ਨੂੰ ਬੀਐਸਐਫ ਵਲੋਂ ਨਾਕਾਮ ਵੀ ਕੀਤਾ ਗਿਆ ਹੈ।
ਸਰਹੱਦ ਖੇਤਰ ਚ ਪਾਕਿਸਤਾਨੀ ਡਰੋਨ ਦੀ ਗਤੀਵਿਧੀਆਂ:ਕੁਝ ਸਮਾਂ ਪਹਿਲਾਂ ਹੀ ਪਠਾਨਕੋਟ ਵਿਚ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਜਿਸ ਉੱਤੇ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵੱਲ ਨੂੰ ਚਲਾ ਗਿਆ ਦੂਜੇ ਪਾਸੇ ਅੰਮ੍ਰਿਤਸਰ ਵਿਚ ਵੀ ਸਰਹੱਦ ਉੱਤੇ ਤੈਨਾਤ ਬੀਐਸਐਫ ਦੇ ਜਵਾਨਾਂ ਨੂੰ ਪਿੰਡ ਦਾਉਂਕੇ ਨੇੜੇ ਭਾਰਤੀ ਖੇਤਰ ਵੱਲ ਦਾਖਲ ਹੁੰਦੇ ਹੋਏ ਸ਼ੱਕੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਉੱਤੇ ਬੀਐਸਐਫ ਦੇ ਜਵਾਨਾਂ ਨੇ ਫਾਈਰਿੰਗ ਕਰ ਡਰੋਨ ਨੂੰ ਢੇਰ ਕਰ ਦਿੱਤਾ।
ਇਹਨਾਂ ਤੋਂ ਇਲਾਵਾ 9 ਨੰਵਬਰ ਨੂੰ ਫਿਰੋਜ਼ਪੁਰ ਜ਼ਿਲੇ ਵਿਚ ਭਾਰਤ ਪਾਕਿਸਤਾਨ ਸਰਹੱਦ ਜਗਦੀਸ਼ ਚੌਕੀ ਨੇੜੇ ਦੇਰ ਰਾਤ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵੱਲ ਕਈ ਏ.ਕੇ.ਟੀ.ਵੀ.ਟੀ ਡਰੋਨ ਦੇਖੇ ਗਏ, ਜਿਸ ਉੱਤੇ ਕਈ ਵਾਰ ਬੀਐੱਸਐੱਫ ਨੇ ਉਸ ਉੱਤੇ ਗੋਲੀਬਾਰੀ ਕਰਨ ਵੱਲ ਕਈ ਉੱਲੂ ਬੰਬ ਸੁੱਟ ਉਸਨੂੰ ਢੇਰ ਕਰ ਦਿੱਤਾ। ਪਿਛਲੇ ਕੁਝ ਮਹੀਨਿਆਂ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਾਕਿਸਤਾਨ ਤੋਂ ਲਗਾਤਾਰ ਨਸ਼ੇ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜੀ ਜਾ ਰਹੀ ਹੈ। ਜਿਸ 'ਤੇ ਬੀਐਸਐਫ ਵਲੋਂ ਆਪਣੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਵਾਰ ਇਸ ਵਾਰਦਾਤ ਨੂੰ ਬੀਐਸਐਫ ਵਲੋਂ ਨਾਕਾਮ ਵੀ ਕੀਤਾ ਗਿਆ ਹੈ।