ਪੰਜਾਬ

punjab

ETV Bharat / state

Cross Border Heroin Smuggling: BSF ਨੇ ਅੰਮ੍ਰਿਤਸਰ 'ਚ ਭਾਰਤ-ਪਾਕਿ ਸਰਹੱਦ 'ਤੇ ਫੜੀ 38 ਕਰੋੜ ਦੀ ਹੈਰੋਇਨ - ਪੰਜਾਬ ਵਿੱਚ ਹੈਰੋਇਨ ਦੀ ਸਪਲਾਈ

ਬੀਐਸਐਫ਼ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਏ ਤੋਂ 5.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਆਏ ਡਰੋਨ ਨੇ ਭਾਰਤ ਦੀ ਸਰਹੱਦ ਵਿੱਚ ਸੁੱਟੀ ਸੀ।

India Pakistan Cross Border Heroin Smuggling
India Pakistan Cross Border Heroin Smuggling

By

Published : Jun 3, 2023, 9:18 AM IST

ਅੰਮ੍ਰਿਤਸਰ: ਪਾਕਿਸਤਾਨੀ ਤਸਕਰ ਲਗਾਤਾਰ ਸਰਹੱਦ ਰਾਹੀਂ ਪੰਜਾਬ ਵਿੱਚ ਹੈਰੋਇਨ ਦੀ ਸਪਲਾਈ ਕਰ ਰਹੇ ਹਨ। ਤਾਜ਼ਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਹੈ, ਜਿੱਥੇ ਬੀਐੱਸਐੱਫ਼ ਦੇ ਜਵਾਨਾਂ ਨੂੰ ਕਰੀਬ 35 ਕਰੋੜ ਰੁਪਏ ਦੀ ਹੈਰੋਇਨ ਮਿਲੀ ਹੈ। ਜਿਸ ਨੂੰ ਪਾਕਿਸਤਾਨੀ ਸਮੱਗਲਰਾਂ ਨੇ ਭੇਜਿਆ ਸੀ। ਜਾਣਕਾਰੀ ਮੁਤਾਬਿਕ ਬੀਐਸਐਫ ਦੇ ਜਵਾਨ 2-3 ਜੂਨ ਦੀ ਦਰਮਿਆਨੀ ਰਾਤ ਨੂੰ ਸਰਹੱਦ ’ਤੇ ਗਸ਼ਤ ਕਰ ਰਹੇ ਸਨ ਤਾਂ ਇਸੇ ਦੌਰਾਨ ਪਿੰਡ ਰਾਏ ਨੇੜੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਡਰੋਨ ਦੀ ਹਰਕਤ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਤੇ ਇਸੇ ਦੌਰਾਨ ਡਰੋਨ ਰਾਹੀਂ ਕੁਝ ਸੁੱਟਿਆ ਗਿਆ ਮਹਿਸੂਸ ਕੀਤਾ ਗਿਆ।

ਤਲਾਸ਼ੀ ਦੌਰਾਨ ਕਰੋੜਾਂ ਦੀ ਹੈਰੋਇਨ ਬਰਾਮਦ:ਜਦੋਂ ਬੀਐੱਸਐੱਫ਼ ਦੇ ਜਵਾਨਾਂ ਨੇ ਕੁਝ ਸੁੱਟਿਆ ਮਹਿਸੂਸ ਕੀਤਾ ਤਾਂ ਜਵਾਨਾਂ ਨੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਜਵਾਨਾਂ ਨੂੰ ਖੇਤਾਂ ਵਿੱਚੋਂ ਪੀਲੇ ਰੰਗ ਦਾ ਇੱਕ ਵੱਡਾ ਪੈਕੇਟ ਮਿਲਿਆ। ਜਦੋਂ ਜਵਾਨਾਂ ਨੇ ਪੈਕੇਟ ਨੂੰ ਖੋਲ੍ਹਿਆ ਤਾਂ ਉਸ 'ਚ 5 ਪੈਕੇਟ ਮਿਲੇ, ਜਿਹਨਾਂ ਵਿੱਚ ਹੈਰੋਇਨ ਸੀ। ਇਸ ਹੈਰੋਇਨ ਦਾ ਭਾਰ 5.5 ਕਿਲੋ ਸੀ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 38 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬੀਐਸਐਫ਼ ਨੇ ਕੀਤਾ ਟਵੀਟ: ਇਸ ਸਬੰਧੀ ਬੀਐਸਐਫ਼ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਬੀਐਸਐਫ਼ ਦੇ ਜਵਾਨ 2/3 ਜੂਨ ਦੀ ਰਾਤ ਨੂੰ ਡੂੰਘਾਈ ਵਾਲੇ ਖੇਤਰ ਵਿੱਚ ਤੈਨਾਤ ਸਨ ਤਾਂ ਇਸੇ ਦੌਰਾਨ ਡਰੋਨ ਦੀ ਹਰਕਤ ਸੁਣੀ, ਜਿਸ ਤੇ ਨਜ਼ਰ ਰੱਖੀ ਗਈ ਤੇ ਦੇਖਿਆ ਗਿਆ ਕਿ ਉਸ ਨੇ ਕੁਝ ਸੁੱਟਿਆ ਹੈ। ਇਸ ਤੋਂ ਬਾਅਦ ਤਲਾਸ਼ੀ ਦੌਰਾਨ ਪਿੰਡ ਰਾਏ, ਜ਼ਿਲ੍ਹਾ ਅੰਮ੍ਰਿਤਸਰ ਦੇ ਖੇਤਾਂ ਵਿੱਚੋਂ 1 ਵੱਡਾ ਪੈਕੇਟ (ਕੁੱਲ 5.5 ਕਿਲੋਗ੍ਰਾਮ) ਹੈਰੋਇਨ ਬਰਾਮਦ ਹੋਈ।’

ਪਹਿਲਾਂ ਵੀ ਕਈ ਵਾਰ ਬਰਾਮਦ ਹੋ ਚੁੱਕੀ ਹੈ ਹੈਰੋਇਨ: ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਰਹੱਦ ਉੱਤੇ ਡਰੋਨ ਰਾਹੀਂ ਹੈਰੋਇਨ ਦੀ ਸਪਲਾਈ ਕੀਤੀ ਗਈ, ਪਰ ਜਵਾਨਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਜਵਾਨਾਂ ਨੇ ਕਰੋੜਾ ਦੀ ਹੈਰੋਇਨ ਤੇ ਡਰੋਨ ਜ਼ਬਤ ਕੀਤੇ ਹਨ। ਉਥੇ ਹੀ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਐਸਐਫ ਦੇ ਜਵਾਨਾਂ ਨੇ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਚੱਕਖੇਵਾ ਤੋਂ ਕਰੀਬ ਢਾਈ ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਹ ਖੇਪ ਸਰਹੱਦ ਪਾਰ ਤੋਂ ਤਸਕਰਾਂ ਵੱਲੋਂ ਡਰੋਨ ਰਾਹੀਂ ਵੀ ਭੇਜੀ ਗਈ ਸੀ।

ABOUT THE AUTHOR

...view details