ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦ ਪਾਰ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਜਾਰੀ ਹੈ। ਅੱਜ ਦੂਜੇ ਦਿਨ ਮੁੜ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਗਏ ਹਨ। ਇਸ ਨਸ਼ਾ ਸਮਗਰੀ ਉਸ ਵੇਲ੍ਹੇ ਬਰਾਮਦ ਕੀਤੀ ਗਈ, ਜਦੋਂ ਬੀਐਸਐਫ ਦੀ ਜਵਾਨ ਗਸ਼ਤ ਕਰ ਰਹੇ ਸੀ, ਤਾਂ ਅਚਾਨਕ ਡਰੋਨ ਦੀ ਹਲਚਲ ਹੋਣ ਦੀ ਆਹਟ ਮਹਿਸੂਸ ਹੋਈ। ਦੱਸ ਦਈਏ ਕਿ ਬੀਤੇ ਦਿਨ ਵੀ ਪਿੰਡ ਬਚੀਵਿੰਡ ਤੋਂ ਹੈਰੋਇਨ ਦੀ ਖੇਪ ਜ਼ਬਤ ਕੀਤੀ ਗਈ ਸੀ।
ਕਰੀਬ 3 ਕਿਲੋਂ ਹੈਰੋਇਨ ਬਰਾਮਦ: ਬੀਐਸਐਫ ਵੱਲੋਂ ਜਾਰੀ ਸੂਚਨਾ ਅਨੁਸਾਰ ਬਟਾਲੀਅਨ 22 ਦੇ ਜਵਾਨ ਅਟਾਰੀ ਸਰਹੱਦ ਨੇੜੇ ਧਨੋਆ ਕਲਾਂ ਵਿੱਚ ਗਸ਼ਤ ’ਤੇ ਸਨ। ਸ਼ਨੀਵਾਰ ਨੂੰ ਰਾਤ ਕਰੀਬ 8.22 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਈ ਫਾਇਰ ਹੋਣ ਤੋਂ ਬਾਅਦ ਡਰੋਨ ਵਾਪਸ ਪਰਤ ਗਿਆ।
ਇਸ ਤੋਂ ਬਾਅਦ ਪਿੰਡ ਧਨੋਆ ਕਲਾਂ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਬਰਾਮਦ ਹੋਈ ਖੇਪ ਨੂੰ ਖੋਲ੍ਹਿਆ ਗਿਆ, ਤਾਂ ਜਵਾਨਾਂ ਨੂੰ ਉਸ ਵਿੱਚ ਹੈਰੋਇਨ ਦੇ ਤਿੰਨ ਪੈਕੇਟ ਮਿਲੇ। ਇਸ ਦਾ ਕੁੱਲ ਵਜ਼ਨ ਲਗਭਗ 3 ਕਿਲੋ ਹੈ। ਬਰਾਮਦ ਹੋਈਆਂ ਚੀਜ਼ਾਂ ਵਿੱਚ ਹੁੱਕ, ਰਿੰਗ ਤੇ ਬਲਿੰਕਰ ਵੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਵੀ ਕਰੋੜਾਂ ਦੀ ਹੈਰੋਇਨ ਹੋਈ ਬਰਾਮਦ:ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਬਚੀਵਿੰਡ ਵਿਖੇ ਕਣਕ ਦੇ ਖੇਤਾਂ ਵਿੱਚ ਡਰੋਨ ਤੇ ਕੋਈ ਵਸਤੂ ਡਿੱਗਣ ਦੀ ਆਵਾਜ਼ ਸੁਣੀ ਗਈ ਸੀ। ਜਦੋਂ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਹੋਏ। ਇਸ ਵਿੱਚ ਕਰੀਬ 3.2 ਕਿਲੋਗ੍ਰਾਮ ਹੈਰੋਇਨ ਸੀ ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 21 ਕਰੋੜ ਦੱਸੀ ਗਈ। ਇਸ ਖੇਪ ਵਿੱਚ ਵੀ ਬਲਿੰਕਰ ਫਿਟ ਕੀਤੇ ਹੋਏ ਸੀ। ਪਾਕਿਸਤਾਨ ਨਸ਼ਾ ਸਮਗਲਰਾਂ ਵੱਲੋਂ ਬਲਿੰਕਰ ਲਾ ਕੇ ਭਾਰਤੀ ਸਰਹੱਦ ਉੱਤੇ ਖੇਪ ਸੁੱਟੀ ਜਾਂਦੀ ਹੈ, ਤਾਂ ਜੋ ਭਾਰਤੀ ਸਮਗਲਰ ਆਸਾਨੀ ਨਾਲ ਗੁਆਚਿਆਂ ਹੋਇਆ ਪੈਕੇਟ ਲੱਭ ਸਕਣ।
ਜ਼ਿਕਰਯੋਗ ਹੈ ਕਿ ਸਾਲ 2023 ਦੇ ਫ਼ਰਵਰੀ ਮਹੀਨੇ 'ਚ ਵੀ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਫਾਜ਼ਿਲਕਾ ਦੀ ਭਾਰਤੀ-ਪਾਕਿਸਤਾਨ ਸਰਹੱਦ ਪਾਰ (ਭਾਰਤੀ ਸੀਮਾ ਅੰਦਰ) ਇੱਕ ਡਰੋਨ ਮਿਲਿਆ। ਜਾਣਕਾਰੀ ਮੁਤਾਬਕ, ਬੀਐਸਐਫ ਵੱਲੋਂ ਦੇਰ ਰਾਤ ਡਰੋਨ ਦੀ ਹਲਚਲ ਦੇਖੀ ਗਈ ਸੀ। ਫਿਰ ਅਗਲੇ ਦਿਨ ਸਵੇਰ ਤੋਂ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਤਲਾਸ਼ੀ ਨੇ ਸਰਚ ਅਭਿਆਨ ਚਲਾਇਆ ਜਿਸ ਵਿੱਚ ਚੀਨੀ ਦਿੱਖ ਵਾਲਾ ਇਕ ਡਰੋਨ ਮਿਲਿਆ ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।
ਇਹ ਵੀ ਪੜ੍ਹੋ:Atiq-Ashraf murder case : ਯੂਪੀ 'ਚ ਹਾਈ ਅਲਰਟ, 17 ਪੁਲਿਸ ਮੁਲਾਜ਼ਮ ਮੁਅੱਤਲ, ਧਾਰਾ-144 ਲਾਗੂ, ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ