ਚੰਡੀਗੜ੍ਹ : ਪੰਜਾਬ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਦੋਸਤੀ ਦਾ ਸੰਦੇਸ਼ ਦਿੰਦੇ ਹੋਏ ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ 'ਚ ਦਾਖਲ ਹੋਏ ਇਕ ਪਾਕਿਸਤਾਨੀ ਨੂੰ ਵਾਪਸ ਮੋੜ ਦਿੱਤਾ ਪਰ ਉਸੇ ਰਾਤ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ 3 ਕਿੱਲੋ ਹੈਰੋਇਨ ਭਾਰਤ ਭੇਜ ਦਿੱਤੀ, ਜਿਸ ਨੂੰ ਬੀਐਸਐਫ ਜਵਾਨਾਂ ਨੇ ਜ਼ਬਤ ਕਰ ਲਿਆ ਹੈ। ਬੀਐਸਐਫ ਨੇ ਦੱਸਿਆ ਕਿ ਜਵਾਨ 10-11 ਮਾਰਚ ਦੀ ਦਰਮਿਆਨੀ ਰਾਤ ਨੂੰ ਗਸ਼ਤ 'ਤੇ ਸਨ। ਜਵਾਨਾਂ ਨੇ ਅੰਮ੍ਰਿਤਸਰ ਅਧੀਨ ਪੈਂਦੇ ਬੀਓਪੀ ਧਨੋਏ ਕਲਾਂ ਵਿਖੇ ਡਰੋਨ ਦੀ ਹਰਕਤ ਸੁਣੀ, ਬੀਐੱਸਐੱਫ ਨੇ ਤੁਰੰਤ ਫਾਇਰਿੰਗ ਕੀਤੀ। ਕੁਝ ਸਮੇਂ ਬਾਅਦ ਡਰੋਨ ਵਾਪਸ ਆ ਗਿਆ, ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਖੇਤਾਂ 'ਚੋਂ ਮਿਲੀ ਹੈਰੋਇਨ :ਜਦੋਂ ਜਵਾਨਾਂ ਨੇ ਪਿੰਡ ਧਨੋਏ ਕਲਾਂ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਖੇਤਾਂ 'ਚੋਂ ਗੁਲਾਬੀ ਰੰਗ ਦਾ ਪੈਕਟ ਬਰਾਮਦ ਹੋਇਆ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ। ਜਾਂਚ ਤੋਂ ਬਾਅਦ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਉਸ ਦਾ ਕੁੱਲ ਵਜ਼ਨ 3.055 ਕਿਲੋ ਪਾਇਆ ਗਿਆ, ਜਿਸ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੇ ਕਰੀਬ ਹੈ।
ਇਹ ਵੀ ਪੜ੍ਹੋ :Raju DJ Wala: ਰਾਜੂ ਦੇ ਇਲਾਜ 'ਤੇ ਲੱਗੀ ਕਰੋੜਾਂ ਦੀ ਜਾਇਦਾਦ, ਭੀਖ ਮੰਗਣ ਦੀ ਨੋਬਤ ਤੋਂ ਬਾਅਦ ਅੱਜ ਖੁਦ ਬਣਿਆ ਮਿਸਾਲ