ਅੰਮ੍ਰਿਤਸਰ :ਸੀਮਾ ਸੁਰੱਖਿਆ ਬਲ ਦੀ 71ਵੀਂ ਬਟਾਲੀਅਨ ਨੇ ਖਾਲੜਾ ਵਿਖੇ ਮੈਡੀਕਲ ਕੈਂਪ ਲਗਾਇਆ ਹੈ। ਇਸ ਦੌਰਾਨ ਦੁੱਖ ਨਿਵਾਰਣ ਹਸਪਤਾਲ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਜਾਣਕਾਰੀ ਮੁਤਾਬਿਕ ਪ੍ਰੋਗਰਾਮ ਲਈ ਸਰਹੱਦੀ ਖੇਤਰ ਦੇ 5 ਪਿੰਡਾਂ ਦੀ ਚੋਣ ਕੀਤੀ ਗਈ ਹੈ। ਜਿੰਨਾ ਵਿੱਚ ਪਿੰਡ ਨੌਸ਼ਹਿਰਾ ਢਾਲਾ, ਛੀਨਾ ਬਿਧੀ ਚੰਦ, ਨਾਰਲੀ ਅਤੇ ਖਾਲੜਾ ਸ਼ਾਮਲ ਹਨ। ਮੈਡੀਕਲ ਕੈਂਪ ਸਰਹੱਦੀ ਪਿੰਡ ਖਾਲੜਾ ਦੇ ਰੈਸਟ ਹਾਊਸ ਵਿਖੇ ਦੂਖ ਨਿਵਾਰਨ ਹਸਪਤਾਲ ਦੀ ਸਹਾਇਤਾ ਨਾਲ ਲਗਾਇਆ ਗਿਆ।
BSF Organized Medical Camp : ਬੀਐੱਸਐੱਫ ਨੇ ਖਾਲੜਾ ਵਿਖੇ ਲਗਾਇਆ ਮੈਡੀਕਲ ਕੈਂਪ - ਸੀਮਾ ਸੁਰੱਖਿਆ ਬਲ ਨੇ ਲਗਾਇਆ ਕੈਂਪ
ਸੀਮਾ ਸੁਰੱਖਿਆ ਬਲ ਦੀ 71ਵੀਂ ਬਟਾਲੀਅਨ ਵੱਲੋਂ ਦੁੱਖ ਨਿਵਾਰਣ (BSF Organized Medical Camp) ਹਸਪਤਾਲ ਦੇ ਸਹਿਯੋਗ ਨਾਲ ਖਾਲੜਾ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਹੈ।
Published : Oct 8, 2023, 10:23 PM IST
ਲੋਕਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ : ਇਸ ਮੈਡੀਕਲ ਕੈਂਪ ਵਿੱਚ ਪਹੁੰਚੇ ਸਰਹੱਦੀ ਖੇਤਰ ਦੇ ਪਿੰਡ ਵਾਸੀਆਂ ਨੂੰ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਦਵਾਈਆਂ ਫ੍ਰੀ ਦਿਤੀਆਂ ਗਈਆਂ, ਜਿਸ ਵਿੱਚ ਖਾਲੜਾ ਅਤੇ ਆਸਪਾਸ ਦੇ ਪਿੰਡਾਂ ਦੇ ਵਸਨੀਕ ਲੋਕਾਂ ਦੇ ਨਾਲ ਪਿੰਡ ਛੀਨਾ ਬਿਧੀ ਚੰਦ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਾਊ, ਪਿੰਡ ਨਾਰਲੀ ਦੇ ਆਪ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਸਾਬਕਾ ਸਰਪੰਚ, ਪਿੰਡ ਥੇਹ ਕੱਲਾ ਦੇ ਸਮਾਜ ਸੇਵੀ ਤਰਸੇਮ ਸਿੰਘ, ਮਨੁੱਖੀ ਅਧਿਕਾਰ ਮੰਚ ਦੇ ਮੋਹਤਬ ਆਗੂ ਨਰਿੰਦਰ ਧਵਨ ਅਤੇ ਹੋਰ ਮੋਹਤਬਰਾਂ ਵੱਲੋਂ ਬੀਐਸਐਫ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਆਮ ਜਨਤਾ ਅਤੇ ਬਾਰਡਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਿੱਚ ਆਪਸੀ ਵਿਸ਼ਵਾਸ ਅਤੇ ਭਾਈਚਾਰਕ ਰਿਸ਼ਤਾ ਕਾਇਮ ਹੁੰਦਾ ਹੈ।
- Bathinda News : ਬਠਿੰਡਾ ਦੇ ਗੁਰੂ ਘਰ 'ਚ ਹੋਏ ਅਨੰਦ ਕਾਰਜ ਸਵਾਲਾਂ ਦੇ ਘੇਰੇ 'ਚ, ਗ੍ਰੰਥੀ ਸਿੰਘ 'ਤੇ ਲੱਗੇ ਗੰਭੀਰ ਇਲਜ਼ਾਮ
- Harsimrat's Comment On Maan's Tweet : ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ 'ਸ਼ਬਦਾਂ ਦਾ ਸੌਦਾਗਰ', ਟਵੀਟ 'ਤੇ ਕੀਤੀ ਟਿੱਪਣੀ
- Sant Seechewal Visit Beas River Affected Areas : ਬਿਆਸ ਦਰਿਆ ਦੇ ਪਾਣੀ ਦੀ ਮਾਰ ਵਾਲੇ ਇਲਾਕਿਆਂ 'ਚ ਪਹੁੰਚੇ ਸੰਤ ਬਲਬੀਰ ਸਿੰਘ ਸੀਚੇਵਾਲ
ਪ੍ਰਮੋਦ ਪ੍ਰਸਾਦਿ ਨੋਟੀਅਲ ਕੰਪਨੀ ਕਮਾਡੈਂਟ ਅਫਸਰ ਨੇ ਕਿਹਾ ਕਿ ਜਿਵੇਂ ਅਸੀਂ ਦੇਸ਼ ਦੀ ਰਾਖੀ ਲਈ ਅਸੀਂ ਸਰਹੱਦਾਂ 'ਤੇ ਹਰ ਹਾਲਤ 'ਚ ਤਾਇਨਾਤ ਰਹਿੰਦੇ ਹਾਂ ਦੁਸ਼ਮਣਾਂ 'ਤੇ ਨਿਗ੍ਹਾ ਰੱਖਦੇ ਹਾਂ ਕਿ ਦੇਸ਼ ਵਾਸੀਆਂ ਨੂੰ ਕੋਈ ਨੁਕਸਾਨ ਨਾ ਹੋਵੇ ਇਸੇ ਤਰ੍ਹਾਂ ਅਸੀਂ ਦੇਸ਼ ਵਾਸੀਆਂ ਦੀ ਸਿਹਤ ਦਾ ਖਿਆਲ ਰੱਖਿਆ ਇਸ ਸਬੰਧ 'ਚ ਇਕ ਸਮਾਜਿਕ ਸਮਾਗਮ ਕਰਦੇ ਹੋਏ 71ਵੀ ਵਾਹਿਨੀ ਵੱਲੋਂ ਸਰਹੱਦੀ ਖੇਤਰਾਂ 'ਚ ਸਿਵਿਕ ਐਕਸ਼ਨ ਤਹਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕਮਾਂਡੈਂਟ ਨੇ ਸਰਹੱਦੀ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਸਰਹੱਦੀ ਖੇਤਰਾਂ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ