ਪੰਜਾਬ

punjab

ETV Bharat / state

ਬੀਐਸਐਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ - ਪਾਕਿਸਤਾਨੀ ਘੁਸਪੈਠੀਏ

ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਬੀਓਪੀ ਛੰਨਾ ਨੇੜੇ ਬੀਐਸਐਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ (BSF killed a Pakistani infiltrator) ਹੈ। ਬੀਐਸਐਫ ਦੇ ਜਵਾਨਾਂ ਨੂੰ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਸਵੇਰੇ 8 ਵਜੇ ਦੇ ਕਰੀਬ ਲੱਗਾ ਅਤੇ ਘੁਸਪੈਠੀਏ ਦੇ ਹਥਿਆਰਬੰਦ ਹੋਣ ਦੀ ਵੀ ਸੂਚਨਾ ਮਿਲੀ।

BSF killed a Pakistani infiltrator near BOP Channa of Tehsil Ajnala, Amritsar
ਬੀਐਸਐਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ

By

Published : Jan 3, 2023, 9:31 AM IST

Updated : Jan 3, 2023, 10:07 AM IST

ਬੀਐਸਐਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ

ਅੰਮ੍ਰਿਤਸਰ:ਬੀਐਸਐਫ ਨੇ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਬੀਓਪੀ ਛੰਨਾ ਨੇੜੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ (BSF killed a Pakistani infiltrator) ਹੈ। ਇਸ ਤੋਂ ਮਗਰੋਂ ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।

ਇਹ ਵੀ ਪੜੋ:ਬੀਐਸਐਫ ਨੇ ਇੱਕ ਡਰੋਨ ਅਤੇ 1 ਕਿਲੋ ਹੈਰੋਇਨ ਦੀ ਖੇਪ ਕੀਤੀ ਬਰਾਮਦ

ਘੁਸਪੈਠੀਏ ਕੋਲ ਸੀ ਹਥਿਆਰ: ਬੀਐਸਐਫ ਦੇ ਜਵਾਨਾਂ ਨੂੰ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਸਵੇਰੇ 8 ਵਜੇ ਦੇ ਕਰੀਬ ਲੱਗਾ ਅਤੇ ਘੁਸਪੈਠੀਏ ਦੇ ਹਥਿਆਰਬੰਦ ਹੋਣ ਦੀ ਵੀ ਸੂਚਨਾ ਮਿਲੀ। ਜਦੋਂ ਬੀਐਸਐਫ਼ ਦੇ ਜਵਾਨਾਂ ਨੇ ਇਸ ਨੂੰ ਢੇਰ ਕਰ ਦਿੱਤਾ ਤਾਂ ਦੇਖਿਆ ਤਾਂ ਇਸ ਕੋਲ ਇੱਕ ਬੰਦੂਕ ਸੀ।

ਇਸ ਤੋਂ ਪਹਿਲਾਂ ਇੱਕ ਡਰੋਨ ਤੇ ਹੈਰੋਇਨ ਦੀ ਖੇਪ ਵੀ ਕੀਤੀ ਬਰਾਮਦ:ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਐਸਐਫ ਨੇ ਅਜਨਾਲਾ ਦੇ ਪਿੰਡ ਕੱਸੋਵਾਲ ਤੋਂ ਇੱਕ ਡਰੋਨ ਅਤੇ 1 ਕਿਲੋ ਹੈਰੋਇਨ ਦੀ ਖੇਪ ਬਰਾਮਦ (BSF seized a drone) ਕੀਤੀ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁਰਾਣਾ ਟੁੱਟਿਆ ਹੋਇਆ ਹੈਕਸਾਕਾਪਟਰ ਡਰੋਨ ਹੈ। ਜਿਸ ਨੂੰ ਜਵਾਨਾਂ ਨੇ ਗੁਰਦਾਸਪੁਰ ਦੇ ਘਣੀਕੇ ਬੇਟ ਅਧੀਨ ਅੰਤਰਰਾਸ਼ਟਰੀ ਸਰਹੱਦ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸੁੱਟ ਦਿੱਤਾ ਸੀ। ਇਸ ਡਰੋਨ ਨਾਲ 1 ਕਿਲੋ ਹੈਰੋਇਨ ਦੀ ਖੇਪ ਵੀ ਬੰਨ੍ਹੀ ਗਈ ਸੀ। ਜਿਸ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਰੋਨ ਨੂੰ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਕਿਸਾਨ ਨੇ ਡਰੋਨ ਨੂੰ ਆਪਣੇ ਖੇਤ ਵਿੱਚ ਡਿੱਗਦੇ ਦੇਖਿਆ। ਡਰੋਨ ਬੁਰੀ ਤਰ੍ਹਾਂ ਟੁੱਟਿਆ ਹੋਇਆ ਸੀ ਅਤੇ ਚਿੱਕੜ ਨਾਲ ਢੱਕਿਆ ਹੋਇਆ ਸੀ। ਜਿਸ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹਥਿਆਰ ਅਤੇ ਨਸ਼ੇ ਦੀ ਹੋ ਰਹੀ ਸਪਲਾਈ:ਪਿਛਲੇ ਕੁਝ ਸਾਲਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਾਕਿਸਤਾਨ ਤੋਂ ਲਗਾਤਾਰ ਨਸ਼ੇ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜੀ ਜਾ ਰਹੀ ਹੈ। ਜਿਸ 'ਤੇ ਬੀਐਸਐਫ ਵਲੋਂ ਆਪਣੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਵਾਰ ਇਸ ਵਾਰਦਾਤ ਨੂੰ ਬੀਐਸਐਫ ਵਲੋਂ ਨਾਕਾਮ ਵੀ ਕੀਤਾ ਗਿਆ ਹੈ।

ਇਹ ਵੀ ਪੜੋ:ਸੰਸਦ ਸੈਸ਼ਨ 2023: 31 ਜਨਵਰੀ ਤੋਂ ਹੋਵੇਗਾ ਸ਼ੁਰੂ, 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਆਮ ਬਜਟ

Last Updated : Jan 3, 2023, 10:07 AM IST

ABOUT THE AUTHOR

...view details