ਅੰਮ੍ਰਿਤਸਰ: ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਪਾਕਿਸਤਾਨ ਦੇ ਨੇੜੇ ਸਥਿਤ ਰਾਜਾਤਾਲ ਪਿੰਡ ਦੇ ਬਾਹਰ ਇੱਕ ਖੇਤ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ। ਜਵਾਨਾਂ ਨੇ ਇਸ ਡਰੋਨ ਦੇ ਨਾਲ ਇੱਕ ਬੋਤਲ ਵਿੱਚ ਹੈਰੋਇਨ ਵੀ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਤੋਂ ਬਾਅਦ ਫੋਰਸ ਅਧਿਕਾਰੀਆਂ ਨੇ ਡਰੋਨ ਅਤੇ ਹੈਰੋਇਨ ਦੀ ਬੋਤਲ ਸਥਾਨਕ ਪੁਲਸ ਨੂੰ ਸੌਂਪ ਦਿੱਤੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
BSF Found Pakistani Drone: BSF ਜਵਾਨਾਂ ਨੂੰ ਮਿਲੀ ਵੱਡੀ ਸਫਲਤਾ, ਝੋਨੇ ਦੇ ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਡਰੋਨ - ਹੈਰੋਇਨ
ਬੀਐਸਐਫ ਦੇ ਬੁਲਾਰੇ ਅਨੁਸਾਰ ਸੈਨਿਕਾਂ ਨੇ ਚੀਨ ਵਿੱਚ ਬਣੇ ਇੱਕ ਕਵਾਡਕਾਪਟਰ (ਮਾਡਲ-ਡੀਜੇਆਈ ਮੈਵਿਕ 3 ਕਲਾਸਿਕ) ਡਰੋਨ ਨੂੰ ਕਬਜ਼ੇ ਵਿੱਚ ਲਿਆ ਹੈ। BSF ਦੇ ਮੁਲਾਜ਼ਮਾਂ ਨੇ ਡਰੋਨ ਨਾਲ ਬਰਾਮਦ ਹੋਈ ਪਲਾਸਟਿਕ ਦੀ ਬੋਤਲ 'ਚੋਂ 545 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।
Published : Sep 29, 2023, 7:40 PM IST
ਬੀਐਸਐਫ ਜਵਾਨਾਂ ਨੇ ਕੀਤੀ ਡਰੋਨ ਤੇ ਗੋਲੀਬਾਰੀ:ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਸ਼ੁੱਕਰਵਾਰ ਦੁਪਹਿਰ ਨੂੰ ਭਾਰਤੀ ਸਰਹੱਦੀ ਪਿੰਡ ਰਾਜਾਤਾਲ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਵਾਨਾਂ ਨੇ ਇਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਪਿੰਡ ਰਾਜਾਤਾਲ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੇ ਪਿੰਡ ਦੇ ਬਾਹਰ ਝੋਨੇ ਦੇ ਖੇਤ ਵਿੱਚੋਂ ਇੱਕ ਡਰੋਨ ਅਤੇ ਇੱਕ ਬੋਤਲ ਹੈਰੋਇਨ ਬਰਾਮਦ ਕੀਤੀ। ਬੁਲਾਰੇ ਅਨੁਸਾਰ ਸੈਨਿਕਾਂ ਨੇ ਚੀਨ ਵਿੱਚ ਬਣੇ ਇੱਕ ਕਵਾਡਕਾਪਟਰ ਡਰੋਨ (ਮਾਡਲ-ਡੀਜੇਆਈ ਮੈਵਿਕ 3 ਕਲਾਸਿਕ) ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। BSF ਦੇ ਮੁਲਾਜ਼ਮਾਂ ਨੇ ਡਰੋਨ ਨਾਲ ਬਰਾਮਦ ਹੋਈ ਪਲਾਸਟਿਕ ਦੀ ਬੋਤਲ 'ਚੋਂ 545 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।
- Manpreet Badal Arrest Raid : ਮਨਪ੍ਰੀਤ ਬਾਦਲ ਦੇ ਹਮਸ਼ਕਲ ਨੂੰ ਗ੍ਰਿਫਤਾਰ ਕਰਨ ਪਹੁੰਚੀ ਵਿਜੀਲੈਂਸ, ਖਾਲੀ ਹੱਥ ਪਰਤੇ ਵਾਪਸ
- Kotkapura Firing Case: ਹਾਈਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਤੇ ਸੁਮੇਥ ਸੈਣੀ ਸਣੇ ਮਾਮਲੇ 'ਚ ਹੋਰ ਨਾਮਜ਼ਦਾਂ ਨੂੰ ਰਾਹਤ, ਦਿੱਤੀ ਅਗਾਊਂ ਜ਼ਮਾਨਤ
- Robber arrested: ਅੰਮ੍ਰਿਤਸਰ 'ਚ ਗੰਨ ਪੁਆਇੰਟ ਉੱਤੇ ਮੈਡੀਕਲ ਸਟੋਰ ਤੋਂ ਲੁੱਟ ਕਰਨ ਵਾਲਾ ਇੱਕ ਮੁਲਜ਼ਮ ਗ੍ਰਿਫ਼ਤਾਰ, ਬਾਕੀ 4 ਮੁਲਜ਼ਮਾਂ ਦੀ ਪੁਲਿਸ ਕਰ ਰਹੀ ਭਾਲ
ਬੀਤੇ ਦਿਨ ਵੀ ਬਰਾਮਦ ਹੋਇਆ ਡਰੋਨ:ਦੱਸ ਦਈਏ ਬੀਤੇ ਦਿਨ ਅੰਮ੍ਰਿਤਸਰ ਦੇ ਪਿੰਡ ਮਹਾਵਾ ਨੇੜੇ ਇੱਕ ਸ਼ੱਕੀ ਡਰੋਨ ਦੀ ਹਰਕਤ ਵੇਖਣ ਨੂੰ ਮਿਲੀ ਸੀ। ਇਸ ਤੋਂ ਬਾਅਦ ਬੀਐੱਸਐੱਫ ਰੇਂਜਰਾਂ ਨੇ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਸਰਚ ਅਭਿਆਨ (Search campaign) ਚਲਾਇਆ ਤਾਂ ਖੇਤਾਂ ਵਿੱਚੋਂ ਇੱਕ ਕਵਾਡਕਾਰਪਟਰ ਡਰੋਨ ਬਰਾਮਦ ਹੋਇਆ ਸੀ। ਬੀਐੱਸਐੱਫ ਮੁਤਬਿਕ ਇਹ ਕਵਾਡਕਾਰਪਟਰ ਡਰੋਨ ਚੀਨ ਵਿੱਚ ਬਣਾਇਆ ਗਿਆ ਹੈ ਅਤੇ ਇਸ ਨੂੰ ਪਾਕਿਸਤਾਨ ਤੋਂ ਭਾਰਤ ਵੱਲ ਭੇਜਿਆ ਗਿਆ। ਡਰੋਨ ਦੀ ਵਾਧੂ ਜਾਂਚ ਲਈ ਫੋਰੈਂਸਿਕ ਕੋਲ ਭੇਜਿਆ ਗਿਆ ਸੀ। ਇਸ ਤੋਂ ਇਲਾਵ ਬੀਤੇ ਮਹੀਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਪਿੰਡਾਂ ਵਿੱਚੋਂ ਵੀ ਦੋ ਵੱਖ-ਵੱਖ ਥਾਵਾਂ ਉੱਤੇ 2 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਗਏ ਸਨ। ਇਹ ਡਰੋਨ 6 ਅਗਸਤ ਨੂੰ ਸਵੇਰੇ 10 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਰਾਮਦ ਹੋਏ ਸਨ। ਜਿੱਥੇ ਬੀਐੱਸਐਫ ਵੱਲੋਂ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਤਨ ਖੁਰਦ ਨੇੜੇ ਇਲਾਕੇ 'ਚ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖਲ ਹੋਣ ਵਾਲੇ ਇੱਕ ਸ਼ੱਕੀ ਉਡਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਮੌਕੇ 'ਤੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਇਸ ਦੌਰਾਨ ਇੱਕ ਖੇਤ ਵਿੱਚੋਂ ਬੈਟਰੀ ਸਮੇਤ 01 ਡਰੋਨ ਬਰਾਮਦ ਕੀਤਾ