ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸੋਮਵਾਰ ਨੂੰ ਅੰਮ੍ਰਿਤਸਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਹੈਰੋਇਨ ਦੇ ਸ਼ੱਕੀ ਦੋ ਪੈਕੇਟ ਬਰਾਮਦ ਕੀਤੇ ਗਏ ਹਨ।
ਬੀਐਸਐਫ਼ ਅਧਿਕਾਰੀ ਦਾ ਬਿਆਨ:ਬੀਐਸਐਫ ਕਮਾਂਡੈਂਟ ਅਜੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਦੱਸ ਦਈਏ ਕਿ ਬੀਐਸਐਫ ਦੀ 144 ਕੋਰ ਦੇ ਜਵਾਨਾਂ ਨੇ ਬੀਓਪੀ ਰਾਜਾਤਾਲ ਖੇਤਰ ਵਿੱਚ ਇੱਕ ਆਪ੍ਰੇਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਰਾਤ 09 ਵਜੇ ਦੇ ਕਰੀਬ, ਡੂੰਘਾਈ ਵਾਲੇ ਖੇਤਰ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਚੌਕਸ ਕੀਤਾ ਗਿਆ, ਪਿੰਡ - ਭੈਣੀ ਰਾਜਪੂਤਾਨਾ, ਜ਼ਿਲ੍ਹਾ - ਅੰਮ੍ਰਿਤਸਰ ਦੇ ਨੇੜੇ ਖੇਤਰ ਵਿੱਚ ਇੱਕ ਸ਼ੱਕੀ ਪਾਕਿ ਡਰੋਨ ਦੀ ਹਲਕੀ ਗੂੰਜ ਸੁਣਾਈ ਦਿੱਤੀ, ਜਿਸ ਤੋਂ ਬਾਅਦ ਨਿਰਧਾਰਤ ਅਭਿਆਸ ਦੇ ਅਨੁਸਾਰ, ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਰੋਕਣ ਲਈ ਤੁਰੰਤ ਗੋਲੀਬਾਰੀ ਕਰ ਦਿੱਤੀ ਤੇ ਪਾਕਿਸਤਾਨੀ ਡਰੋਨ ਨੂੰ ਸਫਲਤਾਪੂਰਵਕ ਕੰਟ੍ਰਾਬੈਂਡ ਨਾਲ ਡੇਗ ਦਿੱਤਾ।
ਜਾਣਕਾਰੀ ਦਿੰਦੇ ਉਹਨਾਂ ਨੇ ਦੱਸਿਆ ਕਿ ਬਾਅਦ ਵਿੱਚ ਇਲਾਕੇ ਦੀ ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਪਿੰਡ ਦੇ ਖੇਤਾਂ ਵਿੱਚੋਂ ਇੱਕ ਕਾਲੇ ਰੰਗ ਦਾ ਡਰੋਨ (ਕਵਾਡਕਾਪਟਰ, ਡੀਜੇਆਈ ਮੈਟ੍ਰਿਸ, 300 ਆਰਟੀਕੇ) ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ 02 ਪੈਕੇਟ, ਜੋ ਕਿ ਡਰੋਨ ਨਾਲ ਲੋਹੇ ਦੀ ਰਿੰਗ ਰਾਹੀਂ ਜੋੜਿਆ ਗਿਆ ਸੀ, ਬਰਾਮਦ ਕੀਤਾ। ਉਹਨਾਂ ਨੇ ਕਿਹਾ ਕਿ ਸਮੱਗਲਰਾਂ ਦੁਆਰਾ ਆਸਾਨੀ ਨਾਲ ਪਤਾ ਲਗਾਉਣ ਲਈ ਖੇਪ ਦੇ ਨਾਲ ਇੱਕ ਛੋਟੀ ਟਾਰਚ (ਸਵਿੱਚ - ਕੰਡੀਸ਼ਨ) ਵੀ ਜੁੜੀ ਹੋਈ ਸੀ।
- ਅਗਲੇ ਕੁਝ ਦਿਨਾਂ ਲਈ ਪੰਜਾਬ ਤੋਂ ਬਾਹਰ ਰਹਿਣਗੇ ਮੁੱਖ ਮੰਤਰੀ ਮਾਨ, 3 ਤੋਂ ਵੱਧ ਸੂਬਿਆਂ ਦਾ ਕਰਨਗੇ ਦੌਰਾ
- International Day to End Obstetric Fistula 2023: ਜਾਣੋ ਕੀ ਹੈ ਪ੍ਰਸੂਤੀ ਫਿਸਟੁਲਾ ਬਿਮਾਰੀ ਅਤੇ ਇਸ ਤੋਂ ਬਚਣ ਦੇ ਉਪਾਅ
- Daily Hukamnama 23 May: ੯ ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਐਤਵਾਰ ਨੂੰ ਵੀ ਮਿਲਿਆ ਸੀ ਡਰੋਨ:ਇਸ ਤੋਂ ਪਹਿਲਾਂ ਐਤਵਾਰ ਨੂੰ ਬੀਐਸਐਫ ਨੇ ਅੰਮ੍ਰਿਤਸਰ ਨੇੜੇ ਅੰਤਰਰਾਸ਼ਟਰੀ ਸਰਹੱਦ ਨੇੜੇ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਸੀ। ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਡੂੰਘਾਈ ਵਾਲੇ ਖੇਤਰ ਵਿੱਚ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਸ਼ਨੀਵਾਰ ਰਾਤ ਕਰੀਬ 8.48 ਵਜੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧਨੋਏ ਕਲਾਂ ਵਿੱਚ ਇੱਕ ਸ਼ੱਕੀ ਪਾਕਿਸਤਾਨੀ ਡਰੋਨ ਦੀ ਗੂੰਜਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਗੋਲੀਬਾਰੀ ਕਰ ਡਰੋਨ ਨੂੰ ਡੇਗ ਦਿੱਤਾ ਸੀ।