ਅੰਮ੍ਰਿਤਸਰ: ਬੀਐਸਐਫ ਨੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਭਾਰਤੀ ਸੀਮਾ 'ਚ ਦਾਖਲ ਹੋਣ ਵਾਲੇ ਛੇ ਸ਼ੱਕੀ ਪਾਕਿਸਤਾਨੀ ਨਾਗਰਿਕਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਦੀ ਪੁਸ਼ਟੀ ਬੀਐਸਐਫ ਨੇ ਕੀਤੀ ਹੈ। ਜਾਣਕਾਰੀ ਮੁਤਾਬਕ ਇਨਾਂ ਕੋਲੋਂ ਕੋਈ ਹਥਿਆਰ ਜਾਂ ਸ਼ੱਕੀ ਪਦਾਰਥ ਬਰਾਮਦ ਨਹੀਂ ਹੋਏ ਹਨ। ਪਰ ਪੁਲਿਸ ਸਮੇਤ ਸਾਰੀਆਂ ਭਾਰਤੀ ਏਜੰਸੀਆਂ ਵੱਲੋਂ ਪਾਕਿਸਤਾਨੀ ਨਾਗਰਿਕਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਬੀਐਸਐਫ ਨੇ ਭਾਰਤ-ਪਾਕਿ ਸਰਹੱਦ ਤੋਂ 6 ਪਾਕਿਸਤਾਨੀ ਨਾਗਰਿਕ ਕੀਤੇ ਕਾਬੂ
ਬੀਐਸਐਫ ਨੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਭਾਰਤੀ ਸੀਮਾ 'ਚ ਦਾਖਲ ਹੋਣ ਵਾਲੇ ਛੇ ਸ਼ੱਕੀ ਪਾਕਿਸਤਾਨੀ ਨਾਗਰਿਕਾਂ ਨੂੰ ਹਿਰਾਸਤ 'ਚ ਲਿਆ ਹੈ।
ਬੀਐਸਐਫ ਵੱਲੋਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਛੇ ਪਾਕਿਸਤਾਨੀ ਨੌਜਵਾਨ ਕਾਬੂ
ਗ੍ਰਿਫਤਾਰ ਕੀਤੇ ਗਏ ਸ਼ੱਕੀ ਪਾਕਿਸਤਾਨੀ ਨਾਗਰਿਕਾਂ ਦੀ ਉਮਰ 20 ਤੋਂ 21 ਸਾਲ ਦੇ ਵਿਚਕਾਰ ਹੈ ਅਤੇ ਸ਼ਾਮ 5 ਵਜੇ ਦੇ ਲਗਭਗ ਸਰਹੱਦੀ ਖੇਤਰ ਅੰਮ੍ਰਿਤਸਰ ਤੋਂ ਫੜ੍ਹੇ ਗਏ ਸਨ। ਫਿਲਹਾਲ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੀ ਸਾਂਝੀ ਟੀਮ ਵੱਲੋਂ ਇਨ੍ਹਾਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਅਣਜਾਣੇ ਵਿੱਚ ਸਰਹੱਦ ‘ਤੇ ਪਹੁੰਚੇ ਸਨ ਜਾਂ ਉਨ੍ਹਾਂ ਦਾ ਕੋਈ ਗਲਤ ਮਕਸਦ ਨਾਲ।
Last Updated : Jan 9, 2021, 3:35 PM IST