ETV Bharat Punjab

ਪੰਜਾਬ

punjab

ETV Bharat / state

ਸਕੂਲ ਵਿੱਚ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ - ਪੀੜਤ ਸਹਿਜਪਾਲ ਸਿੰਘ

ਸੋਹੀਆ ਕਲਾਂ ਸਥਿਤ ਇੱਕ ਅਧਿਆਪਾਕ ਵੱਲੋਂ 11ਵੀਂ ਕਲਾਸ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਸਕੂਲ ਵਿੱਚ ਹੋਈ ਕੁੱਟਮਾਰ ਵਿੱਚ ਜ਼ਖ਼ਮੀ ਵਿਦਿਆਰਥੀ ਵੱਲੋਂ ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਸਿਵਿਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

ਫ਼ੋਟੋ
author img

By

Published : Sep 6, 2019, 12:02 AM IST

ਅੰਮ੍ਰਿਤਸਰ: ਸੋਹੀਆ ਕਲਾਂ ਸਥਿਤ ਇੱਕ ਅਧਿਆਪਾਕ ਵੱਲੋਂ 11ਵੀਂ ਕਲਾਸ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਸਕੂਲ ਵਿੱਚ ਹੋਈ ਕੁੱਟਮਾਰ ਵਿੱਚ ਜਖ਼ਮੀ ਵਿਦਿਆਰਥੀ ਵੱਲੋਂ ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਸਿਵਿਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਪੀੜਤ ਸਹਿਜਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਹ ਪੰਜ-ਆਬ ਸਕੂਲ ਸੋਹੀਆਂ ਕਲਾਂ ਵਿੱਚ 11ਵੀਂ ਕਲਾਸ ਦਾ ਵਿਦਿਆਰਥੀ ਹੈ।

ਸਕੂਲ ਵਿੱਚ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ


ਬੀਤੀ 4 ਸਤੰਬਰ 2019 ਨੂੰ ਜਦ ਉਹ ਸਕੂਲ ਗਿਆ ਤਾਂ ਸਕੂਲ ਦੇ ਮਾਲਕ ਹਰਚਰਨ ਸਿੰਘ ਉਰਫ ਸਾਬੀ, ਜੋ ਕਿ ਇੱਕ ਸਰਕਾਰੀ ਸਕੂਲ ਦਾ ਅਧਿਆਪਕ, ਨੇ ਸਵੇਰ ਦੀ ਸਭਾ ਵਿੱਚ ਸਾਰੇ ਬੱਚਿਆ ਸਕੂਲ ਵਿਚ ਲਿਆਂਦੇ ਹੋਏ ਮੋਬਾਇਲ ਮੰਗ ਲਏ, ਆਗਿਆ ਦੀ ਪਾਲਣਾ ਕਰਦੇ ਹੋਏ ਉਸਨੇ ਮੈਡਮ ਜਯਾ ਨੂੰ ਪੁੱਛ ਕੇ ਕਲਾਸ ਵਿੱਚ ਪਿਆ ਆਪਣਾ ਮੋਬਾਇਲ ਲੈਣ ਚਲਾ ਗਿਆ। ਜਦ ਉਹ ਮੋਬਾਇਲ ਲੈ ਕੇ ਵਾਪਿਸ ਪਰਤਿਆ ਤਾਂ ਉਕਤ ਸਕੂਲ ਮਾਲਕ ਹਰਚਰਨ ਸਿੰਘ ਨੇ ਸਾਰੇ ਸਕੂਲ ਸਾਹਮਣੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਸਕੂਲ ਵਿੱਚੋਂ ਬਿਨਾਂ ਕਸੂਰ ਕੱਢ ਦਿੱਤਾ।


ਉਸਨੇ ਦੱਸਿਆ ਕਿ ਇਹ ਸਾਰਾ ਮਾਮਲਾ ਸਕੂਲ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੈ, ਪਰ ਸਕੂਲ ਮੈਨੇਜਮੈਂਟ ਵੱਲੋਂ ਉਸ ਸੀ.ਸੀ.ਟੀ.ਵੀ. ਫੁਟੇਜ ਨੂੰ ਨਹੀ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦ ਉਸਨੇ ਆਪਣੇ ਘਰ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਉਸਦੇ ਪਰਿਵਾਰਕ ਮੈਨਬਰਾਂ ਨੇ 5 ਸਤੰਬਰ ਦੀ ਸਵੇਰ ਸਕੂਲ ਵਿੱਚ ਜਾ ਕੇ ਸਾਰੇ ਮਾਮਲੇ ਬਾਰੇ ਪੁੱਛਗਿੱਛ ਕੀਤੀ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕਰਵਾਉਣ ਲਈ ਕਿਹਾ। ਪਰ ਹਰਚਰਨ ਸਿੰਘ ਨੇ ਫੁਟੇਜ ਵਿਖਾਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਉਨ੍ਹਾਂ ਨਾਲ ਕਾਫੀ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਸਕੂਲ ਵਲੋਂ ਇੰਨਸਾਫ ਨਾ ਮਿਲਦਾ ਵੇਖਝ ਉਨ੍ਹਾ ਨੇ ਪੁਲਸ ਨੂੰ ਉਕਤ ਮਾਮਲੇ ਦੀ ਸ਼ਿਕਾਇਤ ਦਿੱਤੀ।


ਪੰਜ-ਆਬ ਸਕੂਲ ਮਾਲਕ ਹਰਚਰਨ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਦਾਣਾ ਮੰਡੀ ਸੋਹੀਆ ਕਲਾਂ ਵਿੱਚ ਹੋਈ ਲੜਾਈ ਦੋਰਾਨ ਗੋਲੀਆਂ ਚਲਾਈਆ ਗਈਆ ਸਨ, ਇਸ ਸਬੰਧੀ ਸਵੇਰ ਦੀ ਸਭਾ ਵਿੱਚ ਜਦ ਵਿਦਿਆਰਥੀਆਂ ਦੀ ਮੋਬਾਇਲ ਫੋਨਾਂ ਸਬੰਧੀ ਤਲਾਸ਼ੀ ਲਈ ਗਈ ਤਾਂ ਸਕੂਲ ਦੇ 11ਵੀਂ ਕਲਾਸ ਦੇ ਵਿਦਿਆਰਥੀ ਸਹਿਪਾਲ ਸਿੰਘ ਨੇ ਮੋਕੇ ਤੇ ਡਿਊਟੀ ਦੇ ਰਹੀ ਅਧਿਆਪਕਾ ਜਯਾ ਠਾਕੁਰ ਨੂੰ ਧੱਕਾ ਮਾਰਿਆਂ ਤੇ ਬਾਂਹ ਮਰੋੜ ਕੇ ਭੱਜ ਗਿਆ ਤੇ ਮੋਬਾਇਲ ਲੁਕਾਉਣ ਦੀ ਕੋਸ਼ਿਸ਼ ਕੀਤੀ। ਜਦ ਵਾਈਸ ਪ੍ਰਿੰਸੀਪਲ ਰਵਿੰਦਰ ਕੌਰ ਸੋਹੀ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਗਲਤ ਸ਼ਬਦਾਵਲੀ ਦੀ ਵਰਤੋ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬੱਚਾ ਸਮਝ ਕੇ ਕੋਈ ਕਾਰਵਾਈ ਨਹੀ ਕੀਤੀ ਪਰ 5 ਸਤੰਬਰ ਦੀ ਸਵੇਰੇ ਉਸਦੇ 5-6 ਪਰਿਵਾਰਕ ਮੈਂਬਰਾਂ ਨੇ ਸਕੂਲ ਵਿਚ ਹਾਜਰ ਹੋ ਕੇ ਸਕੂਲ ਮੈਨੇਜਮੈਂਟ ਤੇ ਸਟਾਫ ਨੂੰ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆ। ਉਨ੍ਹਾਂ ਤੁਰੰਤ ਇਸ ਸਬੰਧੀ ਥਾਣਾ ਮੁੱਖੀ ਮਜੀਠਾ ਨੂੰ ਸੂਚਿਤ ਕੀਤਾ ਅਤੇ ਲਿਖਤੀ ਦਰਖਾਸਤ ਵੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਆਪਿਕਾ ਜਯਾ ਠਾਕੁਰ ਦਾ ਵੀ ਮੈਡੀਕਲ ਕਰਵਾਇਆ ਗਿਆ ਹੈ।
ਥਾਣਾ ਮੁੱਖੀ ਮਜੀਠਾ ਤਰਸੇਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਦਰਖਾਸਤਾਂ ਮਿਲ ਚੁੱਕੀਆ ਹਨ, ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details