ਅੰਮ੍ਰਿਤਸਰ: ਖੇਤੀ ਕਾਨੂੰਨਾਂ ਸਮੇਤ ਹੋਰਨਾਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਬੀਤੇ ਕਰੀਬ 169 ਦਿਨ੍ਹਾਂ ਤੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਜੰਡਿਆਲਾ ਗੁਰੂ ਨੇੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਧਰਨਾ ਲਗਾਇਆ ਹੋਇਆ ਸੀ। ਜੋ ਕਿ ਹੁਣ ਚੁੱਕ ਲਿਆ ਗਿਆ ਹੈ, ਜਿਸ ਤੋਂ ਮਗਰੋਂ ਹੁਣ ਬਿਆਸ ਰੇਲਵੇ ਸਟੇਸ਼ਨ ’ਤੇ ਵੀ ਰੌਣਕ ਪਰਤਣ ਲੱਗੀ ਹੈੈ।
ਇਹ ਵੀ ਪੜੋ: ਅੰਮ੍ਰਿਤਸਰ ਦੀ ਮਹਿਲਾ ਨੇ ਧਾਗੇ ਨਾਲ ਬਣਾਈ ਅਰਧ-ਨਾਰੀ ਭਗਵਾਨ ਸ਼ਿਵ ਦੀ ਪੇਂਟਿੰਗ
ਦੱਸ ਦਈਏ ਕਿ 24 ਸਤੰਬਰ ਤੋਂ ਰੇਲਵੇ ਟਰੈਕ ਤੇ ਧਰਨਾ ਲਗਾਈ ਬੈਠੇ ਕਿਸਾਨਾਂ ਨੂੰ ਉਠਾਉਣ ਲਈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨਾਂ ਦਾ ਤਿੱਖਾ ਵਿਰੋਧ ਹੁੰਦੇ ਦੇਖ ਪ੍ਰਸ਼ਾਸਨ ਟਰੈਕ ਖਾਲੀ ਕਰਵਾਉਣ ’ਚ ਅਸਮਰੱਥ ਰਿਹਾ ਸੀ, ਕੁਝ ਸਮਾਂ ਪਹਿਲਾਂ ਕਿਸਾਨਾਂ ਵੱਲੋਂ ਸਿਰਫ ਮਾਲ ਗੱਡੀ ਚਲਾਉਣ ’ਤੇ ਸਹਿਮਤੀ ਦਿੱਤੀ ਗਈ ਸੀ ਪਰ ਰੇਲਵੇ ਵੱਲੋਂ ਯਾਤਰੀ ਟਰੇਨਾਂ ਚਲਾਉਣ ਬਾਰੇ ਕਹਿਣ ’ਤੇ ਕਿਸਾਨਾਂ ਵੱਲੋਂ ਮੁੜ ਰੇਲ ਟਰੈਕ ਜਾਮ ਕਰ ਦਿੱਤਾ ਗਿਆ ਸੀ, ਜਿਸ ਕਾਰਣ ਰੇਲਵੇ ਪ੍ਰਸ਼ਾਸਨ ਵੱਲੋਂ ਬਿਆਸ ਤੋਂ ਵਾਇਆ ਤਰਨ ਤਾਰਨ ਰੇਲ ਚਲਾਈ ਗਈ ਸੀ, ਜਿਸ ’ਤੇ ਲੋਕਲ ਯਾਤਰੀਆਂ ਨੇ ਖਾਸ ਰੂਚੀ ਨਹੀਂ ਦਿਖਾਈ।