ਅੰਮ੍ਰਿਤਸਰ: ਅਜਨਾਲਾ ਤਹਿਸੀਲ (Ajnala Tehsil) 'ਚ ਪ੍ਰੇਮ ਸਬੰਧਾਂ (love affairs) ਕਾਰਨ ਇੱਕ ਨੌਜਵਾਨ 'ਤੇ ਗੋਲੀ ਚਲਾਉਣ ਦਾ ਮਾਮਲਾ (The shooting incident) ਸਾਹਮਣੇ ਆਇਆ ਹੈ। ਦਰਅਸਲ ਜੁਝਾਰ ਨਾਂ ਦੇ ਨੌਜਵਾਨ ਨੂੰ ਇੱਕ ਲੜਕੀ ਨਾਲ ਪਿਆਰ ਸੀ, ਜੋ ਕਿਸੇ ਦੇ ਘਰ ਨੌਕਰਾਣੀ ਦਾ ਕੰਮ ਕਰਦੀ ਸੀ। ਉਸ ਅਨੁਸਾਰ ਉਸ ਨੇ ਉਸ ਦੇ ਮਾਲਕਾਂ ਵੱਲੋਂ ਉਸ ਨੂੰ ਖਾਣ-ਪੀਣ ਲਈ ਕੁਝ ਖ਼ਾਸ ਨਹੀਂ ਦਿੱਤਾ ਜਾਂਦਾ ਸੀ, ਜਿਸ ਕਾਰਨ ਉਹ ਉਸ ਨੂੰ ਖਾਣ-ਪੀਣ ਲਈ ਕੁਝ ਸਮਾਨ ਦੇਣ ਗਿਆ ਸੀ, ਜਦੋਂ ਘਰ ਦੇ ਮਾਲਕਾਂ ਨੇ ਉਸ ਨੂੰ ਉੱਥੇ ਦੇਖਿਆ, ਤਾਂ ਪਹਿਲਾਂ ਉਸ ਨੂੰ ਪਿਆਰ ਨਾਲ ਬੁਲਾ ਕੇ ਕਿਹਾ। ਕਿ ਅਸੀਂ ਤੈਨੂੰ ਕੁਝ ਨਹੀਂ ਕਹਾਂਗੇ ਅਤੇ ਫਿਰ ਉਸ ਨੂੰ ਛੱਤ ਤੇ ਬੁਲਾ ਕੇ ਉਸ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ।
ਜਿਸ ਤੋਂ ਬਾਅਦ ਲੜਕੀ ਨੇ ਉਸ ਦੇ ਹੱਥ ਖੋਲ੍ਹ ਕੇ ਉਸ ਦੀ ਜਾਨ ਬਚਾਈ, ਜਦੋਂ ਨੌਜਵਾਨ ਭੱਜਣ ਲੱਗਾ ਤਾਂ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨ ਦੇ ਢਿੱਡ ਨੇੜਿਓਂ ਪਹਿਲੀਆਂ 2 ਗੋਲੀਆਂ ਨਿਕਲੀਆਂ। ਉਸ ਤੋਂ ਬਾਅਦ ਦੀ ਤੀਜੀ ਗੋਲੀ ਉਸ ਦੇ ਪੈਰ ਵਿੱਚ ਲੱਗੀ, ਜਿਸ ਤੋਂ ਬਾਅਦ ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ (injured) ਹੋ ਗਿਆ। ਉਸ ਦੇ ਪਰਿਵਾਰਿਕ ਮੈਬਰਾਂ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਹੁਣ ਉਹ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ (Demanding justice from the police administration) ਲਗਾ ਰਿਹਾ ਹੈ।