ਅੰਮ੍ਰਿਤਸਰ: ਜੰਡਿਆਲਾ ਗੁਰੂ ਨਜਦੀਕ ਪਿੰਡ ਅਮਰਕੋਟ ਵਿੱਚ ਗੁਜਰ ਕਬੀਲੇ ਵੱਲੋ ਤਿੰਨ ਸਾਲ ਤੋਂ ਇਕ ਵਿਅਕਤੀ ਜੋ ਕਿ ਜੰਮੂ ਕਸ਼ਮੀਰ ਦਾ ਵਸਨੀਕ (resident of Jammu and Kashmir) ਨੂੰ ਕਥਿਤ ਤੌਰ ਤੇ ਬੰਦੀ ਬਣਾ ਕੇ ਆਪਣੇ ਕਬੀਲੇ ਵਿੱਚ ਰੱਖਿਆ ਹੋਇਆ ਸੀ। ਜਿਸ ਦੀ ਸੂਚਨਾ ਮਿਲਣ ਤੇ ਤੇਰਾ ਆਸਰਾ ਸੁਸਾਇਟੀ ਅਤੇ ਜੰਡਿਆਲਾ ਗੁਰੂ ਪੁਲਿਸ ਦੀ ਮਦਦ ਨਾਲ ਉਸ ਲੜਕੇ ਨੂੰ ਗੁਜਰਾਂ ਦੇ ਡੇਰੇ ਤੋਂ ਛੁਡਵਾਇਆ ਗਿਆ ਹੈ।
12-13 ਸਾਲ ਪਹਿਲਾ ਘਰ ਛੱਡ ਕੇ ਆਇਆ
13 ਸਾਲਾਂ ਤੋਂ ਗੁੰਮਸ਼ੁਦਾ ਲੜਕਾ ਗੁੱਜਰਾਂ ਦੇ ਡੇਰੇ ਤੋਂ ਬਰਾਮਦ ਪੀੜਤ ਦੇ ਮਾਮਾ ਅਲੀ ਨੇ ਮੀਡੀਆ ਨੂੰ ਦੱਸਿਆ ਕਿ ਇਸ ਦਾ ਅਸਲੀ ਨਾਮ ਮਨੇਰ ਅਹਿਮਦ ਭੱਟ ਹੈ ਇਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਆਪਣੇ ਘਰ ਤੋਂ ਬਿਨਾਂ ਦੱਸਿਆ ਅਲੀ ਆਪਣੇ ਘਰ ਤੋਂ 12-13 ਸਾਲ ਪਹਿਲਾਂ ਘਰ ਛੱਡ ਕੇ ਚਲੇ ਗਿਆ ਸੀ।ਮਾਮਾ ਨੇ ਦੱਸਿਆ ਕਿ ਅੱਜ ਤੇਰਾ ਆਸਰਾ ਸੁਸਾਇਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿੰਨਾ ਨੇ ਸਾਡੇ ਮੁੰਡੇ ਨੂੰ ਲੱਭ ਕੇ ਦਿੱਤਾ ਹੈ ਅਤੇ ਜੋ ਗੁਜਰਾਂ ਨੇ ਇਸ ਨੂੰ ਬੰਦੀ ਬਣਾ ਕੇ ਰੱਖਿਆ ਸੀ ਉਹਨਾਂ ਉਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇ।
ਵਿਅਕਤੀ ਦੀ ਮਾਨਸਿਕ ਸਥਿਤੀ ਖਰਾਬ
ਤੇਰਾ ਆਸਰਾ ਸੁਸਾਇਟੀ ਦੇ ਮੈਂਬਰ ਹੈਪੀ ਨੇ ਦੱਸਿਆ ਕਿ ਸਾਡੀ ਸੰਸਥਾ ਬੇ ਸਹਾਰਾ ਲੋਕਾਂ ਨੂੰ ਜੋ ਆਪਣਾ ਦਿਮਾਗੀ ਸੰਤੁਲਨ ਖ਼ਰਾਬ ਹੋਣ ਕਰਕੇ ਘਰ ਛੱਡ ਜਾਂਦੇ ਹਨ ਅਤੇ ਮਤਲਬੀ ਲੋਕ ਇਹੋ ਜਿਹੇ ਵਿਅਕਤੀਆਂ ਨੂੰ ਬੰਦੀ ਬਣਾ ਕੇ ਮਜਦੂਰਾ ਵਾਂਗ ਆਪਣੇ ਘਰਾਂ ਵਿੱਚ ਕੰਮ ਕਰਵਾਉਂਦੇ ਹਨ ਸਾਡੀ ਸੰਸਥਾ ਗੁਪਤ ਸੂਚਨਾ ਦੇ ਅਧਾਰ ਤੇ ਉਸ ਵਿਅਕਤੀ ਨੂੰ ਉਹਨਾਂ ਬੇਰਹਿਮ ਲੋਕਾਂ ਕੋਲੋਂ ਛੁਡਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਜਾਂਦਾ ਹੈ ਜੋ ਅਸੀਂ ਜੰਡਿਆਲਾਗੁਰੂ ਪੁਲਿਸ ਦੀ ਮਦਦ ਨਾਲ ਇਸ ਬੰਦੀ ਨੂੰ ਬੜੀ ਮੁਸ਼ਕਿਲ ਨਾਲ ਛੁਡਵਾ ਦਿੱਤਾ ਹੈ। ਇਸ ਬੰਦੇ ਦੀ ਅਸੀਂ ਚੋਰੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ (Social media) ਉਪਰ ਪਾਉਣ ਨਾਲ ਇਸ ਦੇ ਪਰਿਵਾਰ ਨਾਲ ਇਸ ਨੂੰ ਮਿਲਵਾ ਦਿੱਤਾ ਹੈ।
ਜਾਂਚ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਤੋਂ ਲਿਖਤੀ ਸ਼ਿਕਾਇਤ ਦਿੱਤੀ ਜਾਣ ਉਤੇ ਇਸ ਨੂੰ ਅਮਲ ਵਿਚ ਲਿਆ ਕੇ ਗੁਜਰ ਪਰਿਵਾਰ ਕੋਲੋ ਛੁਡਵਾ ਦਿੱਤਾ ਹੈ।ਇਸ ਦਾ ਮੈਡੀਕਲ ਕਰਵਾ ਕੇ ਗੁਜਰਾਂ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਭਾਰਤ-ਪਾਕਿ ਸਰਹੱਦ ‘ਤੇ ਫਿਰ ਦਿਖਿਆ ਡਰੋਨ, ਫਾਇਰਿੰਗ ਤੋਂ ਬਾਅਦ ਗਿਆ ਵਾਪਿਸ