ਪੰਜਾਬ

punjab

ETV Bharat / state

ਵਿਸਾਖੀ ਮੌਕੇ ਬਿਆਸ ਦਰਿਆ ਤੇ ਨਹਾਉਣ ਆਏ ਲੜਕੇ ਦੀ ਡੁੱਬਣ ਕਾਰਨ ਹੋਈ ਮੌਤ। - ਨਿੱਕੀ ਉਮਰ ਦਾ ਨੌਜਵਾਨ ਲੜਕਾ

ਇੱਕ ਨਿੱਕੀ ਉਮਰ ਦਾ ਨੌਜਵਾਨ ਲੜਕਾ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਬਿਆਸ ਦਰਿਆ ਵਿਖੇ ਪੁੱਜਾ ਸੀ। ਜਿੱਥੇ ਨਹਾਉਂਦੇ ਹੋਏ ਉਹ ਦਰਿਆਈ ਪਾਣੀ ਦੇ ਵਹਾਅ ਵਿੱਚ ਆ ਕੇ ਡੁੱਬ ਗਿਆ।

ਵਿਸਾਖੀ ਮੌਕੇ ਬਿਆਸ ਦਰਿਆ ਤੇ ਨਹਾਉਣ ਆਏ ਲੜਕੇ ਦੀ ਡੁੱਬਣ ਕਾਰਨ ਹੋਈ ਮੌਤ।
ਵਿਸਾਖੀ ਮੌਕੇ ਬਿਆਸ ਦਰਿਆ ਤੇ ਨਹਾਉਣ ਆਏ ਲੜਕੇ ਦੀ ਡੁੱਬਣ ਕਾਰਨ ਹੋਈ ਮੌਤ।

By

Published : Apr 14, 2021, 2:46 PM IST

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਖੇਤਰ ਅਧੀਨ ਆਉਂਦੇ ਬਿਆਸ ਦਰਿਆ ਵਿੱਚ ਨਹਾਉਣ ਆਏ ਇੱਕ ਨੌਜਵਾਨ ਦੇ ਡੁੱਬ ਜਾਣ ਦੀ ਖਬਰ ਈਟੀਵੀ ਭਾਰਤ ਪੰਜਾਬ ਵਲੋਂ ਪਹਿਲ ਦੇ ਅਧਾਰ ਤੇ ਪਾਠਕਾਂ ਨਾਲ ਸਾਂਝੀ ਕੀਤੀ ਗਈ ਸੀ।

ਵਿਸਾਖੀ ਮੌਕੇ ਬਿਆਸ ਦਰਿਆ ਤੇ ਨਹਾਉਣ ਆਏ ਲੜਕੇ ਦੀ ਡੁੱਬਣ ਕਾਰਨ ਹੋਈ ਮੌਤ।

ਉਕਤ ਘਟਨਾ ਦੌਰਾਨ ਸਾਹਮਣੇ ਆਇਆ ਸੀ ਕਿ ਦੋਆਬੇ ਖੇਤਰ ਦਾ ਇੱਕ ਨਿੱਕੀ ਉਮਰ ਦਾ ਨੌਜਵਾਨ ਲੜਕਾ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਬਿਆਸ ਦਰਿਆ ਵਿਖੇ ਪੁੱਜਾ ਸੀ। ਜਿੱਥੇ ਨਹਾਉਂਦੇ ਹੋਏ ਉਹ ਦਰਿਆਈ ਪਾਣੀ ਦੇ ਵਹਾਅ ਵਿੱਚ ਆ ਕੇ ਡੁੱਬ ਗਿਆ। ਜਿਸ ਨੂੰ ਮੌਕੇ ਤੇ ਹਾਜ਼ਰ ਗੋਤਾਖੋਰਾਂ ਅਤੇ ਲੋਕਾਂ ਵਲੋਂ ਦਰਿਆ ਵਿੱਚੋਂ ਕੱਢ ਕੇ ਨਾਜੁਕ ਹਾਲਤ ਵਿੱਚ ਨੇੜਲੇ ਚੈਰੀਟੇਬਲ ਹਸਪਤਾਲ ਲਿਜਾਇਆ ਗਿਆ ਸੀ।

ਇਸ ਮੌਕੇ ਥਾਣਾ ਬਿਆਸ ਦੇ ਸਬ ਇੰਸਪੈਕਟਰ ਸਰਦੂਲ ਸਿੰਘ ਨੇ ਦੱਸਿਆ ਕਿ ਦਰਿਆ ਵਿੱਚ ਜੋ ਨੌਜਵਾਨ ਡੁੱਬਾ ਸੀ। ਉਸ ਨੂੰ ਬਿਆਸ ਹਸਪਤਾਲ ਲਿਆਦਾ ਗਿਆ ਸੀ ਪਰ ਉਸਦੀ ਮੌਤ ਹੋ ਗਈ ਹੈ।ਸਬ ਇੰਸਪੈਕਟਰ ਸਰਦੂਲ ਸਿੰਘ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਧਾਲੀਵਾਲ ਬੇਟ (ਕਪੂਰਥਲਾ) ਵਜੋਂ ਹੋਈ ਹੈ।

ABOUT THE AUTHOR

...view details