ਅੰਮ੍ਰਿਤਸਰ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ (Kangana Ranaut) ਅੱਜ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (golden temple) ਵਿੱਚ ਨਤਮਸਤਕ ਹੋਈ। ਕੰਗਨਾ ਦਰਬਾਰ ਸਾਹਿਬ ਵਿੱਚ ਸਵੇਰੇ ਕਰੀਬ 7 ਵਜੇ ਨਤਮਸਤਕ ਹੋਈ। ਸਚਖੰਡ ਸਾਹਿਬ ਵਿੱਚ ਨਤਮਸਤਕ ਹੋਣ ਉੱਤੇ ਕੰਗਨਾ ਰਣੌਤ ਦੀ ਸਰੁੱਖਿਆ ਲਈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ।
ਕੰਗਨਾ ਗੁਰੂ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ 11 ਵਜੇ ਰਾਜਾਸਾਂਸੀ ਹਵਾਈ ਅੱਡੇ ਤੋਂ ਮੁੰਬਈ ਲਈ ਰਵਾਨਾ ਹੋਵੇਗੀ। ਦਰਬਾਰ ਸਾਹਿਬ ਵਿੱਚ ਮੀਡੀਆ ਨੇ ਕੰਗਨਾ ਨਾਲ ਗੱਲ ਕਰਨ ਦੀ ਬੜੀ ਕੋਸ਼ਿਸ਼ ਕੀਤੀ ,ਪਰ ਪੁਲਿਸ ਨੇ ਮੀਡੀਆ ਨੂੰ ਅੱਗੇ ਨਹੀਂ ਆਉਣ ਦਿੱਤਾ।