ਅੰਮ੍ਰਿਤਸਰ:ਇੱਕ ਤਾਜਾ ਘਟਨਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਗੁਰੂ ਨਾਨਕਪੁਰਾ ਤੋਂ ਸਾਹਮਣੇ ਆਈ ਹੈ, ਜਿੱਥੇ ਪਿੰਡ ਗੁਰੂ ਨਾਨਕਪੁਰਾ ਦੇ ਸਮਸ਼ਾਨਘਾਟ ਦੀ ਪਿਛਲੀ ਤਰਫ ਖੇਤਾਂ ਵਿੱਚੋਂ ਇੱਕ ਨੌਜਵਾਨ ਲੜਕੇ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰੀ ਸਿੰਘ ਉਰਫ ਹੈਪੀ (30) ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਗੁਰੂਨਾਨਕਪੁਰਾ, ਬਿਆਸ ਵਜੋਂ ਹੋਈ ਹੈ।ਅਚਾਨਕ ਹੋਈ ਇਹ ਮੌਤ ਨੂੰ ਕਤਲ ਦੱਸਿਆ ਜਾ ਰਿਹਾ ਹੈ।
ਇਸ ਮੌਕੇ ਪੁਲਿਸ ਨੇ ਪਹੁੰਚਣ ਤੇ ਇੱਕ ਘੰਟਾ ਲਗਾ ਦਿੱਤਾ ਜਦਕਿ ਦੂਰੀ ਸਿਰਫ ਇੱਕ ਕਿਲੋਮੀਟਰ ਦੀ ਸੀ ।
ਖੇਤਾਂ ਵਿੱਚੋਂ ਨੌਜਵਾਨ ਦੀ ਮਿਲੀ ਲਾਸ਼, ਮ੍ਰਿਤਕ ਦੇ ਪਿਤਾ ਨੇ ਅਣਪਛਾਤੇ ਵਿਅਕਤੀਆਂ ‘ਤੇ ਕਤਲ ਦੇ ਲਗਾਏ ਗੰਭੀਰ ਇਲਜ਼ਾਮ ਸ਼ਿਵ ਸੈਨਾ ਯੁਵਾ ਮੋਰਚਾ ਨੇਤਾ ਅਮਰਜੀਤ ਸਿੰਘ ਅੰਬਾ ਨੂੰ ਪਿੰਡ ਵਾਸੀਆਂ ਵਲੋਂ ਉਕਤ ਘਟਨਾ ਬਾਰੇ ਜਦ ਪਿੰਡ ਵਿੱਚ ਜਾ ਕੇ ਦੱਸਿਆ ਗਿਆ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਘਟਨਾ ਸਥਾਨ ਤੇ ਪੁੱਜੇ ਅਤੇ ਇਸ ਸਾਰੇ ਮਾਮਲੇ ਨੂੰ ਮ੍ਰਿਤਕ ਦੇ ਪਿਤਾ ਨਿਰਮਲ ਸਿੰਘ ਅਤੇ ਸ਼ਿਵ ਸੈਨਾ ਯੁਵਾ ਮੋਰਚਾ ਦੇ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਅੰਬਾ ਨੇ ਕਤਲ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਦੀ ਬੇੱਹਦ ਵੱਡੀ ਅਣਗਹਿਲੀ ਹੈ ਕਿ ਸੂਚਨਾ ਮਿਲਣ ਤੇ ਵੀ ਪੁਲਿਸ ਪਾਰਟੀ ਘਟਨਾ ਸਥਾਨ ਤੋਂ ਮਹਿਜ ਇੱਕ ਕਿਲੋਮੀਟਰ ਦੂਰੀ ਦੇ ਬਣੇ ਥਾਣੇ ਤੋਂ ਇੱਥੇ ਕਰੀਬ ਸਵਾ ਘੰਟੇ ਬਾਅਦ ਪੁੱਜੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰੇ ਅਤੇ ਜੋ ਵੀ ਮੁਲਜਮ ਹੋਣ ਉਨ੍ਹਾਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਓਧਰ ਪੁਲਿਸ ਪਾਰਟੀ ਸਣੇ ਮੌਕੇ ਤੇ ਪੁੱਜੇ ਥਾਣਾ ਬਿਆਸ ਦੇ ਸਬ ਇੰਸਪੈਕਟਰ ਸਰਦੂਲ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੇਹ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਹੈ, ਪੁਲਿਸ ਵਲੋਂ ਲੇਟ ਪੁੱਜਣ ਦੇ ਇਲਜਾਮਾਂ ਤੇ ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਉਹ ਮੌਕੇ ਤੇ ਪੁੱਜੇ ਹਨ ਅਤੇ ਨਿਰਪੱਖਤਾ ਨਾਲ ਇਸ ਘਟਨਾ ਦੀ ਜਾਂਚ ਕਰ ਰਹੇ ਹਨ।