ਅੰਮ੍ਰਿਤਸਰ: ਅਕਸਰ ਹੀ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾ ਕੇ ਵਾਧੂ ਪੈਸਾ ਕਮਾਉਣ ਦੀ ਲਾਲਸਾ ਹੁੰਦੀ ਹੈ। ਪਰ ਇਸ ਵਾਧੂ ਪੈਸੇ ਕਮਾਉਣ ਦੇ ਚੱਕਰ ਵਿੱਚ ਬਹੁਤ ਸਾਰੇ ਜ਼ਿੰਦਗੀ ਵਿੱਚ ਰਿਸਕ ਲੈਂਣੇ ਪੈਂਦੇ ਹਨ, ਜਿਸ ਨਾਲ ਪਰਿਵਾਰ ਦੇ ਸਿਰ 'ਤੇ ਵੀ ਦੁੱਖਾਂ ਦੇ ਪਹਾੜ ਟੁੱਟ ਪੈਂਦੇ ਹਨ। ਅਜਿਹਾ ਹੀ ਮਾਮਲਾ ਆਬੂਧਾਬੀ ਗਏ ਪੰਜਾਬ ਦੇ 2 ਨੌਜਵਾਨ ਜੋ 17 ਜਨਵਰੀ ਨੂੰ ਅੰਤਕਵਾਦੀ ਡਰੋਨ ਹਮਲੇ ਵਿੱਚ ਮਾਰੇ ਗਏ, ਜਿਨ੍ਹਾਂ ਵਿੱਚ ਹਰਦੀਪ ਸਿੰਘ ਤੇ ਹਰਦੇਵ ਸਿੰਘ ਦੀਆਂ ਮ੍ਰਿਤਕ ਦੇਹਾਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੀਆਂ।
ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ, ਉੱਥੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਉੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪਰਿਵਾਰ ਦੀ ਗੁਜ਼ਰ ਬਸਰ ਕਰਨ ਲਈ ਕੁੱਝ ਸਾਲ ਪਹਿਲੇ ਆਬੂ ਧਾਬੀ ਗਏ, ਰਣਧੀਰ ਸਿੰਘ ਦੀ ਮੌਤ 'ਤੇ ਪੂਰੇ ਪਰਿਵਾਰ ਸਦਮੇਂ ਵਿੱਚ ਹੈ 17 ਜਨਵਰੀ ਨੂੰ ਆਬੂ ਧਾਬੀ ਦੇ ਏਅਰਪੋਰਟ 'ਤੇ ਅੱਤਵਾਦੀਆਂ ਦੁਆਰਾ ਡ੍ਰੋਨ ਹਮਲਾ ਕੀਤਾ ਗਿਆ ਸੀ। ਜਿੱਥੇ ਤਿੰਨ ਲੋਕ ਮਾਰੇ ਗਏ ਸਨ।
ਜਿਨ੍ਹਾਂ ਵਿੱਚ 2 ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਸੀ ਮਰਨ ਵਾਲੇ ਭਾਰਤੀ ਦੋਵੇਂ ਪੰਜਾਬ ਨਾਲ ਸਬੰਧਤ ਸਨ, ਇਕ ਦਾ ਨਾਂ ਹਰਦੀਪ ਸਿੰਘ ਬਾਬੇ ਬਕਾਲੇ ਮਹਿਸਮਪੁਰ ਪਿੰਡ ਦਾ ਰਹਿਣ ਵਾਲਾ ਸੀ ਤੇ ਦੂਜੇ ਹਰਦੇਵ ਸਿੰਘ ਜੋ ਕਿ ਮੋਗੇ ਦਾ ਰਹਿਣ ਵਾਲਾ ਸੀ। 4 ਸਾਲ ਪਹਿਲਾਂ ਰੋਜ਼ੀ ਰੋਟੀ ਦੀ ਤਲਾਸ਼ ਅਰਬ ਦੇਸ਼ ਵਿੱਚ ਗਏ, ਹਰਦੀਪ ਸਿੰਘ ਆਬੂ ਧਾਬੀ ਦੇ ਤੇਲ ਟੈਂਕਰ ਚਲਾਉਂਦਾ ਸੀ, ਅਪਰੈਲ ਮਹੀਨੇ ਹੀ ਉਸ ਦੀ ਸ਼ਾਦੀ ਹੋਈ ਸੀ। ਅਕਤੂਬਰ ਮਹੀਨੇ ਉਹ ਵਾਪਸ ਆਬੂਧਾਬੀ ਚਲਾ ਗਿਆ। ਹਾਲਾਂਕਿ ਵਿਆਹ ਤੋਂ ਬਾਅਦ ਉਹ ਲੋਹੜੀ ਦੇ ਪ੍ਰੋਗਰਾਮ ਤੇ ਨਹੀਂ ਆ ਸਕਿਆ, ਕਿਉਂਕਿ ਉਸ ਦੇ ਵਿਆਹ ਦੀ ਪਹਿਲੀ ਲੋਹੜੀ ਸੀ, ਪਰ ਉਸਨੇ ਵੀਡੀਓ ਕਾਲ ਕਰਕੇ ਆਪਣੀ ਲੋਹੜੀ ਦਾ ਸਮਾਗਮ ਪੂਰਾ ਵੇਖਿਆ।