ਪੰਜਾਬ

punjab

ETV Bharat / state

ਮੌਨਸੂਨ ਦੀ ਪਹਿਲੀ ਬਾਰਿਸ਼ ਨਾਲ ਲੋਕਾਂ ਦੇ ਖਿਲੇ ਚਿਹਰੇ

ਅੰਮ੍ਰਿਤਸਰ ਵਿੱਚ ਤੇਜ਼ ਬਾਰਿਸ਼ ਅਤੇ ਚੱਲ ਰਹੀਆਂ ਤੇਜ਼ ਹਵਾਵਾਂ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਜ਼ਰੂਰ ਸੌਖਾ ਕੀਤਾ ਹੈ, ਕਿਉਂਕਿ ਗਰਮੀ ਦੇ ਕਾਰਨ ਲੋਕ ਜ਼ਿਆਦਾ ਪਾਣੀ ਦਾ ਸੇਵਨ ਕਰ ਰਹੇ ਸਨ, ਬਹੁਤ ਲੋਕ ਇਸ ਗਰਮੀ ਕਰ ਕੇ ਆਪਣੀ ਜਾਨ ਤੋਂ ਹੱਥ ਵੀ ਗਵਾ ਰਹੇ ਸਨ।

ਮੌਨਸੂਨ ਦੀ ਪਹਿਲੀ ਤੇਜ਼ ਬਾਰਿਸ਼ ਨਾਲ ਲੋਕਾਂ ਦੇ ਖਿਲੇ ਚਿਹਰੇ
ਮੌਨਸੂਨ ਦੀ ਪਹਿਲੀ ਤੇਜ਼ ਬਾਰਿਸ਼ ਨਾਲ ਲੋਕਾਂ ਦੇ ਖਿਲੇ ਚਿਹਰੇ

By

Published : Jul 11, 2021, 2:33 PM IST

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਗਰਮੀ ਦਾ ਪ੍ਰਕੋਪ ਜਾਰੀ ਸੀ, ਜਿਸ ਤੋਂ ਐਤਵਾਰ ਨੂੂੰ ਲੋਕਾਂ ਨੂੰ ਰਾਹਤ ਮਿਲੀ, ਉੱਤਰੀ ਭਾਰਤ 'ਚ ਪਾਰਾ ਬੱਤੀ ਡਿਗਰੀ ਤੱਕ ਦਰਜ ਕੀਤਾ ਗਿਆ ਸੀ, ਹਾਲਾਂਕਿ ਇਸ ਤੋਂ ਪਹਿਲਾਂ ਬਾਰਾਂ 42 ਤੋਂ 43 ਡਿਗਰੀ ਤਾਪਮਾਨ ਤੇ ਪਹੁੰਚ ਗਿਆ ਸੀ। ਉੱਥੇ ਹੀ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਤੇਜ਼ ਬਾਰਿਸ਼ ਅਤੇ ਚੱਲ ਰਹੀਆਂ ਤੇਜ਼ ਹਵਾਵਾਂ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਜ਼ਰੂਰ ਸੌਖਾ ਕੀਤਾ ਹੈ, ਕਿਉਂਕਿ ਗਰਮੀ ਦੇ ਕਾਰਨ ਲੋਕ ਜ਼ਿਆਦਾ ਪਾਣੀ ਦਾ ਸੇਵਨ ਕਰ ਰਹੇ ਸਨ, ਬਹੁਤ ਲੋਕ ਇਸ ਗਰਮੀ ਕਰਕੇ ਆਪਣੀ ਜਾਨ ਤੋਂ ਹੱਥ ਵੀ ਗਵਾ ਰਹੇ ਸਨ, ਪਰ ਇੰਦਰ ਦੇਵਤਾ ਵੱਲੋਂ ਕੀਤੀ ਗਈ, ਬਾਰਿਸ਼ ਦੇ ਨਾਲ ਲੋਕਾਂ ਨੂੰ ਜ਼ਰੂਰ ਰਾਹਤ ਮਿਲੀ ਹੈ।

ਮੌਨਸੂਨ ਦੀ ਪਹਿਲੀ ਤੇਜ਼ ਬਾਰਿਸ਼ ਨਾਲ ਲੋਕਾਂ ਦੇ ਖਿਲੇ ਚਿਹਰੇ

ਉੱਥੇ ਇਲਾਕਾ ਨਿਵਾਸੀਆਂ ਦਾ ਵੀ ਇਹੀ ਕਹਿਣਾ ਹੈ, ਕਿ ਅੰਮ੍ਰਿਤਸਰ ਵਿੱਚ ਪਈ ਬਾਰਿਸ਼ ਦੇ ਕਾਰਨ ਜ਼ਰੂਰ ਲੋਕਾਂ ਨੂੰ ਫਾਇਦਾ ਮਿਲੇਗਾ, ਅਤੇ ਗਰਮੀ ਤੋਂ ਵੀ ਰਾਹਤ ਮਿਲ ਰਹੀ ਹੈ। ਉਥੇ ਹੀ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਫਸਲ ਨੂੰ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ,ਅਤੇ ਉਹ ਦੀ ਪੂਰਤੀ ਵੀ ਜ਼ਰੂਰ ਕੀਤੀ ਜਾਵੇਗੀ। ਅਗਰ ਮੌਸਮ ਵਿਭਾਗ ਦੀ ਮੰਨੀ ਜਾਵੇ, ਤਾਂ ਅਗਲੇ ਚਾਰ ਪੰਜ ਦਿਨ ਤੱਕ ਅੰਮ੍ਰਿਤਸਰ ਅਤੇ ਪੰਜਾਬ ਵਿੱਚੋਂ ਹੋਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾਂ ਰਹੀ ਹੈ, ਇਹ ਮੀਂਹ ਕੀਤੇ ਕੀਤੇ ਲੋਕਾਂ ਦੇ ਚਿਹਰੇ ਨੂੰ ਜ਼ਰੂਰ ਸ਼ਾਂਤੀ ਪ੍ਰਦਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ:-ਮਾਨਸੂਨ ਦੀ ਦਸਤਕ: ਪਹਿਲੇ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲੀ ਪੋਲ

ABOUT THE AUTHOR

...view details