ਅੰਮ੍ਰਿਤਸਰ: ਗੁਰੂ ਕੀ ਵਡਾਲੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਇਦਾਦ (Property) ਨੂੰ ਲੈ ਕੇ ਇੱਕ ਪੁੱਤ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਮਾਂ ਅਤੇ ਪਿਓ ਦੀ ਕੁੱਟਮਾਰ (Assault)ਕੀਤੀ।ਜਿੱਥੇ ਜ਼ਖ਼ਮੀ ਮਾਂ ਪਿਓ ਨੂੰ ਧੀ ਲੈ ਕੇ ਹਸਪਤਾਲ ਪਹੁੰਚੀ।
ਇਸ ਬਾਰੇ ਪੀੜਤ ਮਾਂ ਨੇ ਕਿਹਾ ਕਿ ਮੇਰੀ ਧੀ ਦਾ ਤਲਾਕ ਕੇਸ ਚੱਲ ਰਿਹਾ ਹੈ ਜਿਸ ਕਰਕੇ ਧੀ ਸਾਡੇ ਕੋਲ ਰਹਿੰਦੀ ਹੈ ਅਤੇ ਮੇਰਾ ਪੁੱਤ ਅਤੇ ਨੂੰਹ ਦੋਵੇ ਜਾਣੇ ਮੇਰੀ ਧੀ ਦਾ ਇੱਥੇ ਰਹਿਣਾ ਬਰਦਾਸ਼ਤ ਨਹੀਂ ਕਰਦੇ ਹਨ ਅਤੇ ਮੇਰੇ ਕੋਲੋਂ ਸਾਰੀ ਜਮੀਨ ਲੈਣਾ ਚਾਹੁੰਦੇ ਹਨ।ਜਿਸ ਕਰਕੇ ਮੇਰੇ ਨੂੰਹ-ਪੁੱਤ ਨੇ ਮੇਰੀ ਕੁੱਟਮਾਰ ਕੀਤੀ।