ਅੰਮ੍ਰਿਤਸਰ: ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਕਾਲੇ ਕੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਨਿਹੰਗ ਸਿੰਘਾਂ ਵੱਲੋਂ ਆਪਣੇ ਤੇਜ਼ ਹਥਿਆਰਾਂ ਦੇ ਨਾਲ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ। ਪਿੰਡ ਦੇ ਇੱਕ ਕਸ਼ਮੀਰ ਸਿੰਘ ਵਪਾਰੀ ਜੋ ਕਿ ਡੰਗਰਾਂ ਦਾ ਵਪਾਰ ਕਰਦੇ ਹਨ, ਉਸ ਕੋਲ ਇਕ ਬਬਲੂ ਨਾਮ ਦਾ ਵਿਅਕਤੀ ਰਹਿੰਦਾ ਸੀ ਜੋ ਆਪਸ ਵਿੱਚ ਰਲ ਕੇ ਮੱਝਾਂ ਦਾ ਵਪਾਰ ਕਰਦੇ ਸਨ। ਨਿਹੰਗ ਸਿੰਘਾਂ ਵੱਲੋਂ ਉਨ੍ਹਾਂ ਦੇ ਕਿਲੇ ਤੋਂ ਮੱਝਾਂ ਖੋਲਣ ਤੇ ਬਬਲੂ ਨੇ ਵੇਖਣ ਸਾਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਨਿਹੰਗ ਸਿੰਘਾਂ ਵੱਲੋਂ ਵਪਾਰੀ ਉੱਤੇ ਗਲਤ ਦੋਸ਼ ਲਾ ਕੇ ਉਨ੍ਹਾਂ ਤੇ ਤੇਜ਼ ਹਥਿਆਰ ਨਾਲ ਵਾਰ ਕੀਤੇ ਗਏ। ਇਸੇ ਤਰ੍ਹਾਂ ਨਿਹੰਗ ਸਿੰਘ ਅਤੇ ਵਪਾਰੀਆਂ ਦੇ ਦੋ ਆਪਸੀ ਗੁੱਟਾਂ ਖੂਨੀ ਝੜਪ ਹੋਈ ਤੇ ਜੋ ਕਿ ਵਪਾਰੀ ਗੰਭੀਰ ਰੂਪ ਚ ਜ਼ਖਮੀ ਹੋ ਗਏ।
ਇਸ ਉਪਰੰਤ ਪੁਲਿਸ ਥਾਣਾ ਖਲਚੀਆਂ ਨੂੰ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੀ ਅਤੇ ਤਿੰਨ ਦੇ ਕਰੀਬ ਵਿਅਕਤੀਆਂ ਨੂੰ ਨਿਹੰਗ ਸਿੰਘਾਂ ਤੋਂ ਬਚਾ ਕੇ ਨੇਡ਼ਲੇ ਸਿਵਲ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਗਿਆ।