ਅੰਮ੍ਰਿਤਸਰ: ਪੰਜਾਬ ਵਿੱਚ ਆਏ ਦਿਨ ਕਈ ਧਮਾਕੇ ਹੋ ਰਹੇ ਹਨ। ਹਾਲ ਹੀ ਵਿੱਚ ਗੁਰਦਾਸਪੂਰ ਤੇ ਤਰਨ ਤਾਰਨ ਤੋਂ ਧਮਾਕੇ ਦੀਆਂ ਘਟਨਾਵਾਂ ਸਾਹਮਣੇ ਆਈਆ ਸਨ। ਹੁਣ ਇਕ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਪੁਤਲੀਘਰ ਦੇ ਲਵ ਕੁਸ਼ ਨਗਰ ਵਿੱਚ ਇੱਕ ਘਰ ਵਿੱਚ ਧਮਾਕਾ ਹੋਣ ਬਾਰੇ ਜਾਣਕਾਰੀ ਮਿਲੀ ਹੈ। ਸੂਤਰਾ ਮੁਤਾਬਕ ਇਸ ਧਮਾਕੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਵਿਅਕਤੀ ਜ਼ਖ਼ਮੀ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਕਬਾੜਖਾਨੇ ਵਿੱਚ ਧਮਾਕਾ, 2 ਦੀ ਮੌਤ, 5 ਜ਼ਖ਼ਮੀ: ਵੇਖੋ ਵੀਡੀਓ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਹਾਦਸੇ ਉੱਤੇ ਦੁੱਖ ਪ੍ਰਗਟਾਇਆ ਹੈ। ਜਾਣਕਾਰੀ ਮੁਤਾਬਕ ਕੈਪਟਨ ਵੱਲੋਂ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜ਼ਖਮੀਆਂ ਦੇ ਇਲਾਜ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ।
ਕਿਵੇਂ ਹੋਇਆ ਧਮਾਕਾ?
ਜਾਣਕਾਰੀ ਮੁਤਾਬਕ ਇੱਕ ਘਰ ਵਿੱਚ ਵੱਡੀ ਮਾਤਰਾ ਵਿੱਚ ਪਟਾਕੇ ਪਏ ਹੋਏ ਸਨ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਦਰਦਨਾਕ ਘਟਨਾ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਤੇ 2 ਲੋਕਾਂ ਦੀ ਮੌਤ ਹੋ ਗਈ ਹੈ। ਘਰ ਦੇ ਮਾਲਕ ਦੀ ਪਛਾਣ ਗੁਰਨਾਮ ਸਿੰਘ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਗੁਰਨਾਮ ਥਾਣੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ। ਉਸ ਵੱਲੋਂ ਇਹ ਪਟਾਕੇ ਥਾਣੇ ਤੋਂ ਲੈ ਕੇ ਆਏ ਗਏ ਸਨ। ਇਨ੍ਹਾਂ ਪਟਾਕਿਆਂ ਨੂੰ ਪੁਲਿਸ ਨੇ ਕੋਈ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਥਾਣੇ ਤੋਂ ਚੁੱਕਵਾ ਦਿੱਤਾ ਸੀ।
ਦੂਜੇ ਪਾਸੇ ਪੁਲਿਸ ਕੁੱਝ ਕਹਿਣ ਤੋਂ ਬਚਦੀ ਨਜਰ ਆ ਰਹੀ ਹੈ ਤੇ ਉਪਰੋਕਤ ਗੱਲਾਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਗੁਰਨਾਮ ਸਿੰਘ ਕਬਾੜੀਏ ਦਾ ਕੰਮ ਵੀ ਕਰਦਾ ਸੀ ਤੇ ਇਸੇ ਕਬਾੜਖਾਨੇ ਵਿੱਚ ਪਟਾਕਿਆਂ ਨੂੰ ਰੱਖਿਆ ਗਿਆ ਸੀ। ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।
ਉਥੇ ਹੀ ਇਸ ਘਟਨਾ 'ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੇ ਦੁੱਖ ਜਾਹਰ ਕੀਤਾ ਹੈ ਤੇ ਅਗਲੇਰੀ ਕਰਵਾਈ ਲਈ ਪੰਜਾਬ ਪੁਲਿਸ ਨੂੰ ਆਦੇਸ਼ ਦਿੱਤੇ ਹਨ।