ਅੰਮ੍ਰਿਤਸਰ:ਅੰਮ੍ਰਿਤਸਰ ਵਿਖੇ ਬੀਜੇਪੀ ਯੂਵਾ ਮੋਰਚਾ ਵੱਲੋ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਬੀਜੇਪੀ ਯੁਵਾ ਮੋਰਚਾ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਕੇਜਰੀਵਾਲ ਵੱਲੋ ਦਿੱਲੀ ਵਿੱਚ ਆਕਸੀਜਨ ਦੀ ਸਪਲਾਈ ਦੀ ਡਿਮਾਂਡ ਦੇ ਨਾਮ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੀ ਜੋ ਕੋਝੀ ਹਰਕਤ ਕੀਤੀ ਸੀ, ਉਸਦਾ ਆਡਿਟ ਹੋਣ ਤੇ ਇਹ ਗੱਲ ਸਾਹਮਣੇ ਆਈ ਹੈ, ਕਿ ਕੇਜਰੀਵਾਲ ਝੂਠ ਦਾ ਪੁਲੰਦਾ ਹੈ। ਜਿਸ ਨੇ ਮਹਾਂਮਾਰੀ ਦੇ ਸਮੇਂ ਆਕਸੀਜਨ ਤੇ ਰਾਜਨੀਤੀ ਕਰਦਿਆਂ, ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਕੋੋਸਿਸ਼ ਕੀਤੀ ਹੈ।
ਬੀਜੇਪੀ ਵਰਕਰਾਂ ਸਾੜਿਆ ਕੇਜਰੀਵਾਲ ਦਾ ਪੁਤਲਾ - ਜਿਲ੍ਹਾਂ ਪ੍ਰਧਾਨ ਗੌਤਮ ਅਰੋੜਾਂ
ਦਿੱਲੀ 'ਚ ਆਕਸੀਜਨ ਘੁਟਾਲੇ ਬਾਰੇ ਹੋਈ ਆਡਿਟ ਨੂੰ ਲੈ ਕੇ ਬੀਜੇਪੀ ਵਰਕਰਾਂ ਨੇ ਕੇਜਰੀਵਾਲ ਦਾ ਪੁਤਲਾ ਸਾੜਿਆ।
ਬੀਜੇਪੀ ਵਰਕਰਾਂ ਸਾੜਿਆਂ ਕੇਜਰੀਵਾਲ ਦਾ ਪੁਤਲਾ
ਇਸ ਸਬੰਧੀ ਗੱਲਬਾਤ ਕਰਦਿਆਂ, ਬੀਜੇਪੀ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਗੌਤਮ ਅਰੋੜਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦਿੱਲੀ ਵਿੱਚ 289 ਮੈਟ੍ਰਿਕ ਟਨ ਆਕਸੀਜਨ ਦੀ ਡਿਮਾਂਡ ਸੀ। ਪਰ ਕੇਜਰੀਵਾਲ ਵੱਲੋਂ 1100 ਮੈਟ੍ਰਿਕ ਟਨ ਆਕਸੀਜਨ ਦੀ ਡਿਮਾਂਡ ਕਰ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਲਈ ਜੋ ਚਾਲ ਚੱਲੀ ਗਈ ਸੀ, ਉਸਦਾ ਪਰਦਾਫਾਸ਼ ਕਰ ਕੇ ਆਡਿਟ ਰਿਪੋਰਟ ਆਉਣ ਤੇ ਹੀ ਹੋ ਗਿਆ ਹੈ, ਜਿਸਦੇ ਵਿਰੋਧ ਵਿੱਚ ਅਸੀ ਕੇਜਰੀਵਾਲ ਦਾ ਪੁਤਲਾ ਸਾੜ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ।
ਇਹ ਵੀ ਪੜ੍ਹੋ:-ਬਰਨਾਲਾ ‘ਚ ਦਿਲ-ਦਹਿਲਾਅ ਦੇਣ ਵਾਲਾ ਸੜਕ ਹਾਦਸਾ, ਚਾਚੇ-ਭਤੀਜੇ ਦੀ ਮੌਤ