ਪੰਜਾਬ

punjab

ETV Bharat / state

ਗ੍ਰੇਟ ਖਲੀ ਦੀ ਮਾਂ ਦਾ ਹੋਇਆ ਦੇਹਾਂਤ - 12

ਮਰਹੂਮ ਮਿਲਖਾ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ
ਮਰਹੂਮ ਮਿਲਖਾ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ

By

Published : Jun 20, 2021, 10:08 AM IST

Updated : Jun 20, 2021, 9:30 PM IST

21:29 June 20

ਗ੍ਰੇਟ ਖਲੀ ਦੀ ਮਾਂ ਦਾ ਹੋਇਆ ਦੇਹਾਂਤ

 ਦਿਲੀਪ ਸਿੰਘ ਰਾਣਾ (ਗ੍ਰੇਟ ਖਲੀ)  ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ। ਲੰਮੇਂ ਸਮੇਂ ਤੋਂ ਫੇਫੜੀਆਂ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਨ੍ਹਾਂ ਦੀ ਮਾਂ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਭਰਤੀ ਸਨ। ਇਥੇ ਹੀ ਅੱਜ ਬਾਅਦ ਦੁਪਹਿਰ ਉਨ੍ਹਾਂ ਨੇ ਆਪਣੇ  ਆਖ਼ਰੀ ਸਾਹ ਲਏ। ਖਲੀ ਦੀ ਮਾਂ ਦੀ ਮ੍ਰਿਤਕ ਦੇਹ ਨੂੰ ਹਿਮਾਚਲ ਪ੍ਰਦੇਸ਼ ਉਨ੍ਹਾਂ ਦੇ ਜੱਦੀ ਪਿੰਡ ਲਿਜਾਇਆ ਜਾ ਰਿਹਾ ਹੈ ਤੇ ਉਥੇ ਹੀ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਡੀਐਮਸੀ ਹਸਪਤਾਲ ਲੁਧਿਆਣਾ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।  

20:33 June 20

ਬਠਿੰਡਾ ਦੇ ਥਾਣਾ ਦਿਆਲਪੁਰਾ ਤੋਂ ਪੁਲਿਸ ਨੂੰ ਚਕਮਾ ਦੇ ਫਰਾਰ ਹੋਇਆ ਨਸ਼ਾ ਤਸਕਰ

ਪੁਲਿਸ ਨੂੰ ਚਕਮਾ ਦੇ ਫਰਾਰ ਹੋਇਆ ਨਸ਼ਾ ਤਸਕਰ

ਬਠਿੰਡਾ ਦੇ ਥਾਣਾ ਦਿਆਲਪੁਰਾ ਤੋਂ ਪੁਲਿਸ ਨੂੰ ਚਕਮਾ ਦੇ ਇੱਕ ਨਸ਼ਾ ਤਸਕਰ ਫਰਾਰ ਹੋ ਗਿਆ ਹੈ। ਬਠਿੰਡਾ ਪੁਲਿਸ ਨੇ  ਪਿੰਡ ਕੇਸਰ ਸਿੰਘ ਵਾਲਾ ਦੇ ਵਸਨੀਕ ਜਗਤਾਰ ਸਿੰਘ ਨੂੰ 52 ਕਿੱਲੋ ਭੁੱਕੀ ਤੇ 7 ਲੱਖ ਰੁਪਏ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਦੇਰ ਰਾਤ ਥਾਣੇ ਦਾ ਮੁਨਸ਼ੀ ਜਸਕਨ ਸਿੰਘ ਮੁਲਜ਼ਮ ਜਗਤਾਰ ਕੋਲੋਂ ਪੁੱਛਗਿੱਛ ਕਰ ਰਿਹਾ ਸੀ।  ਫਿਲਹਾਲ ਪੁਲਿਸ ਨੇ ਮੁਨਸ਼ੀ ਜਸਕਰਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਵੱਲੋਂ ਮੁਲਜ਼ਮ ਜਗਤਾਰ ਦੀ ਭਾਲ ਜਾਰੀ ਹੈ। 

18:59 June 20

ਜਲੰਧਰ ਦੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਅਣਪਛਾਤੇ ਲੋਕਾਂ ਨੇ ਕੀਤਾ ਕਤਲ

ਕਈ ਸਾਲ ਪਹਿਲਾਂ ਜਲੰਧਰ ਵਿਖੇ ਮਿੱਕੀ ਅਗਵਾ ਕੇਸ 'ਚ ਸਜਾ ਕੱਟ ਚੁਕੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਅੱਜ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਸੁਖਮੀਤ ਡਿਪਟੀ ਆਪਣੇ ਮੋਟਰਸਾਈਕਲ 'ਤੇ ਗੋਪਾਲ ਨਗਰ ਤੋਂ ਕ੍ਰਿਸ਼ਨ ਮੁਰਾਰਿ ਮੰਦਰ ਵੱਲ ਜਾ ਰਹੇ ਸਨ। ਰਾਹ ਵਿੱਚ ਇੱਕ i20 ਗੱਡੀ ਵਿੱਚ ਸਵਾਰ ਹੋ ਕੇ ਆਏ ਅਣਪਛਾਤੇ ਲੋਕਾਂ ਉਨ੍ਹਾਂ 'ਤੇ ਅੰਨੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।  

16:06 June 20

ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਦਰਜਨ ਲੋਕ ਜ਼ਖਮੀ

ਬਠਿੰਡਾ ਦੇ ਬਲਾਕ ਰਾਮਪੁਰਾ ਫੂਲ ਦੇ ਨੇੜਲੇ ਪਿੰਡ ਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ ਕਰੀਬ ਇੱਕ ਦਰਜਨ ਲੋਕ ਜ਼ਖਮੀ ਹੋਏ ਹਨ। ਜ਼ਖਮੀ ਲੋਕਾਂ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਾਈਸ ਪ੍ਰਧਾਨ ਵੀ ਸ਼ਾਮਲ ਹਨ। ਜ਼ਖਮੀ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

15:03 June 20

ਕੋਟਕਪੂਰਾ ਗੋਲੀਕਾਂਡ ਮਾਮਲਾ:ਐਸਆਈਟੀ ਸਾਹਮਣੇ 22 ਜੂਨ ਨੂੰ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ

ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਐਸਆਈਟੀ ਦੀ ਜਾਂਚ ਜਾਰੀ ਹੈ। 22 ਜੂਨ ਨੂੰ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 22 ਜੂਨ ਨੂੰ ਸਵੇਰੇ 10.30 ਵਜੇ ਚੰਡੀਗੜ੍ਹ ਦੇ ਸੈਕਟਰ 4 ਸਥਿਤ ਆਪਣੇ ਸਰਕਾਰੀ ਵਿਧਾਇਕ ਫਲੈਟ ਵਿਖੇ ਐਸਆਈਟੀ ਸਾਹਮਣੇ ਪੇਸ਼ ਹੋਣਗੇ। ਹਾਲਾਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਪਰ ਦੇਸ਼ ਦੇ ਨਾਗਰਿਕ ਹੋਣ ਦੇ ਚਲਦੇ ਬਾਦਲ ਕਾਨੂੰਨ ਦੀ ਪਾਲਣਾ ਕਰਦਿਆਂ ਆਪਣੇ ਕਾਨੂੰਨੀ ਅਤੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ਦੇ ਚਾਹਵਾਨ ਹਨ। 

13:06 June 20

ਮਰਹੂਮ ਮਿਲਖਾ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ

ਮਰਹੂਮ ਮਿਲਖਾ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ

ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਕੀਤੀਆਂ ਜਲਪ੍ਰਵਾਹ

ਪਰਿਵਾਰਕ ਮੈਂਬਰਾਂ ਨੇ ਭਰੀ ਗੁਰੂਘਰ ਹਾਜ਼ਰੀ ਅਤੇ ਕਰਵਾਈ ਅਰਦਾਸ

12:50 June 20

ਦਿੱਲੀ ਵਿਚ ਭੁਚਾਲ ਦੇ ਝਟਕੇ

ਦਿੱਲੀ ਵਿਚ ਭੁਚਾਲ ਦੇ ਝਟਕੇ

11:23 June 20

ਅਰਵਿੰਦ ਕੇਜਰੀਵਾਲ ਕੱਲ੍ਹ ਅੰਮ੍ਰਿਤਸਰ ਆਉਣਗੇ

ਅਰਵਿੰਦ ਕੇਜਰੀਵਾਲ ਕੱਲ੍ਹ ਅੰਮ੍ਰਿਤਸਰ ਆਉਣਗੇ

ਕੁੰਵਰ ਵਿਜੈ ਪ੍ਰਤਾਪ ਕੱਲ੍ਹ ਆਮ ਆਦਮੀ ਪਾਰਟੀ ਵਿੱਚ ਹੋਣਗੇ ਸ਼ਾਮਲ

ਫੇਰੀ ਤੋਂ ਪਹਿਲਾਂ ਟਵੀਟ ਕਰ ਕਿਹਾ  

ਪੰਜਾਬ ਬਦਲਾਓ ਚਾਹੁੰਦਾ ਹੈ, ਸਿਰਫ ਆਮ ਆਦਮੀ ਪਾਰਟੀ ਤੋਂ ਹੀ ਉਮੀਦ ਹੈ

ਪਾਰਟੀ ਲੀਡਰਾਂ ਨਾਲ ਬੈਠਕ ਕਰ ਆਉਣ ਵਾਲੀ ਵਿਧਾਨ ਸਭਾ ਚੋਣਾਂ ਦਾ ਲੈਣਗੇ ਜਾਇਜ਼ਾ

09:57 June 20

ਗ੍ਰੇਟ ਖਲੀ ਦੀ ਮਾਂ ਦਾ ਹੋਇਆ ਦੇਹਾਂਤ

ਭਾਜਪਾ ਆਗੂ ਵਿਜੇ ਸਾਂਪਲਾ ਪੁੱਜੇ ਅਕਾਲ ਤਖਤ ਸਾਹਿਬ 

ਜਥੇਦਾਰ ਨਾਲ ਬੰਦ ਕਮਰੇ ਵਿੱਚ ਹੋ ਰਹੀ ਮੀਟਿੰਗ

Last Updated : Jun 20, 2021, 9:30 PM IST

ABOUT THE AUTHOR

...view details