ਅੰਮ੍ਰਿਤਸਰ:ਰਾਸ਼ਟਰੀ ਭੰਗਵਾਂ ਸੈਨਾ ਸੰਗਠਨ ਦੇ ਚੇਅਰਮੈਨ ਅਤੇ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਆਗੂ ਸੰਤੋਖ ਸਿੰਘ ਗਿੱਲ bjp leader santokh singh gill ਵਲੋਂ ਫੋਨ ਰਾਂਹੀ ਵੀਡਿਓ ਰਿਕਾਰਡ ਕਰ ਸ਼ੋਸ਼ਲ ਮੀਡੀਆ ਉੱਤੇ ਸਾਂਝੇ ਕਰਦਿਆਂ ਹਿੰਦੂ ਸਿੱਖ ਏਕਤਾ ਨੂੰ ਬਰਕਰਾਰ ਰੱਖਣ ਅਤੇ ਦੋਹਾਂ ਪੱਖੋਂ ਤੋਂ ਕੁਝ ਵਿਅਕਤੀਆਂ ਵਲੋਂ ਕੀਤੀ ਜਾਂਦੀ ਕਥਿਤ ਭੜਕਾਊ ਬਿਆਨਬਾਜੀ ਨੂੰ ਰੋਕਣ ਲਈ ਕਿਹਾ ਗਿਆ ਹੈ। santokh singh gill asked to maintain hindu sikh
ਭਾਜਪਾ ਆਗੂ ਨੇ ਧਰਮਾਂ 'ਚ ਏਕਤਾ ਬਰਕਰਾਰ ਰੱਖਣ ਦੀ ਕੀਤੀ ਅਪੀਲ ਜਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਅੰਮ੍ਰਿਤਸਰ ਵਿੱਚ ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਸੀ। ਜਿਸ ਤੋਂ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸ਼ਨ ਸਣੇ ਹੋਰਨਾਂ ਰਾਜਨੀਤਿਕ ਪਾਰਟੀਆਂ ਅਤੇ ਮੀਡੀਆ ਅਦਾਰਿਆਂ ਵਲੋਂ ਵੀ ਸ਼ੋਸ਼ਲ ਮੀਡੀਆ ਉੱਤੇ ਪੋਸਟਾਂ ਸਾਂਝੀਆਂ ਕਰ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਸੀ।
ਇਸ ਦੌਰਾਨ ਸੰਤੋਖ ਸਿੰਘ ਗਿੱਲ bjp leader santokh singh gill ਨੇ ਕਿਹਾ ਕਿ ਉਹ 2017 ਤੋਂ ਇੱਕ ਨੇਤਾ ਵਜੋਂ ਹਿੰਦੂ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਬੀਤੇ ਦਿਨੀਂ ਇੰਨੇ ਸੁਰੱਖਿਆ ਅਮਲੇ ਦੇ ਬਾਵਜੂਦ ਸੁਧੀਰ ਸੂਰੀ ਨੂੰ ਕਤਲ ਕਰ ਦਿੱਤਾ ਗਿਆ। ਉਸ ਨੂੰ ਕਿਉਂ ਟਾਰਗੇਟ ਕੀਤਾ ਗਿਆ, ਇਹ ਆਪਾਂ ਨੂੰ ਸਮਝਣਾ ਪਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸੁਧੀਰ ਸੂਰੀ ਨੇ ਇੱਕ 2 ਵਾਰ ਗਲਤ ਗੱਲਾਂ ਕਹੀਆਂ ਸਨ, ਉਸ ਦੀ ਸਜ਼ਾ ਕਾਨੂੰਨ ਨੇ ਦਿੱਤੀ ਸੀ ਅਤੇ ਉਹ ਕਰੀਬ 10 ਵਾਰ ਜੇਲ੍ਹ ਗਿਆ।
ਉਨ੍ਹਾਂ ਕਿਹਾ ਕਿ ਗਲਤੀਆਂ ਇਨਸਾਨ ਤੋਂ ਹੁੰਦੀਆਂ ਹਨ ਅਤੇ ਇਸੇ ਕਾਰਨ ਕਿਸੇ ਨੂੰ ਉਹ ਚੰਗਾ ਅਤੇ ਕਿਸੇ ਨੂੰ ਮਾੜਾ ਲੱਗਦਾ ਸੀ, ਪਰ ਇਸ ਸਮੇਂ ਕਥਿਤ ਤੌਰ ਉੱਤੇ ਕੁਝ 2 ਚਾਰ ਜਥੇਬੰਦੀਆਂ ਹਿੰਦੂ ਸੰਗਠਨ ਉਸਦੇ ਨਾਮ ਉੱਤੇ ਰਾਜਨੀਤੀ ਖੇਡ ਰਹੇ ਹਨ। ਇੰਨ੍ਹਾਂ ਨੂੰ ਇਹ ਪੁੱਛਿਆ ਜਾਵੇ ਕਿ ਉਹ ਸੁਧੀਰ ਸੂਰੀ ਨੂੰ ਮਿਲੇ ਸਨ, ਜੋ ਮੀਡੀਆ ਵਿੱਚ ਹੀਰੋ ਬਣਨ ਜਾਂ ਮਾਹੌਲ ਖਰਾਬ ਵਾਲੀ ਬਿਆਨਬਾਜੀ ਦੇ ਰਹੇ ਹਨ।
ਇਸ ਦੌਰਾਨ ਸੰਤੋਖ ਸਿੰਘ ਗਿੱਲ bjp leader santokh singh gill ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਜੋ ਦੋ ਚਾਰ ਲੁਧਿਆਣੇ ਤਰਫ ਦੇ ਵਿਅਕਤੀ ਕਥਿਤ ਬਿਆਨਬਾਜੀ ਕਰ ਰਹੇ ਹਨ। ਉਨ੍ਹਾਂ ਨੂੰ ਉਹ ਆਪ ਸਾਂਭ ਲੈਣਗੇ ਅਤੇ ਇਸਦੇ ਨਾਲ ਹੀ ਉਹ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਤੁਸੀ ਵੀ ਜੋ ਦੋ ਚਾਰ ਵਿਅਕਤੀ ਲਾਈਵ ਹੋ ਕੇ ਭੜਕਾਊ ਬਿਆਨਬਾਜੀ ਕਰਦੇ ਹਨ, ਉਨ੍ਹਾਂ ਨੂੰ ਸਮਝਾਉ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋਣ ਦੇਈਏ।
ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਨੇ ਹਿੰਦੂਆਂ ਦੀ ਰੱਖਿਆ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ ਅਤੇ ਹਿੰਦੂ ਸਿੱਖ ਭਾਈਚਾਰੇ ਦਾ ਨੂੰਹ ਮਾਸ ਦਾ ਰਿਸ਼ਤਾ ਹੈ ਜੋ ਕਦੇ ਵੀ ਟੁੱਟ ਨਹੀਂ ਸਕਦਾ।ਉਨ੍ਹਾਂ ਕਿਹਾ ਕਿ ਬੀਤੇ ਦਿਨ੍ਹੀ ਕੁਝ ਲੋਕ ਕਹਿੰਦੇ ਸਨ ਕਿ ਮੈਂ ਗੰਨਮੈਨ ਲੈਣ ਲਈ ਬਿਆਨਬਾਜੀ ਕਰ ਰਿਹਾ ਹਾਂ ਤਾਂ ਇਸੇ ਅੱਜ ਮੈਂ ਵੀ ਆਪਣੇ ਸਾਰੇ ਗੰਨਮੈਨ ਵਾਪਿਸ ਭੇਜ ਦਿੱਤੇ ਹਨ।ਵੀਡਿਓ ਦੇ ਅੰਤ ਵਿੱਚ ਸੰਤੋਖ ਸਿੰਘ ਨੇ ਕਿਹਾ ਕਿ ਜੇਕਰ ਮੇਰੇ ਕਿਸੇ ਵੀ ਬਿਆਨ ਤੋਂ ਕਿਸੇ ਵਿਅਕਤੀ ਨੂੰ ਠੇਸ ਪੁੱਜੀ ਹੈ ਤਾਂ ਮਾਫੀ ਮੰਗਦਾ ਹਾਂ।
ਇਹ ਵੀ ਪੜੋ:-ਵੱਡੀ ਖ਼ਬਰ: ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ, ਦੇਖੋ CCTV