ਅੰਮ੍ਰਿਤਸਰ: ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ,ਹਰ ਸਿਆਸੀ ਪਾਰਟੀ ਪੱਬਾਂ ਭਾਰ ਹੋਈ ਨਜ਼ਰ ਆ ਰਹੀ ਹੈ, ਤੇ ਹਰ ਸਿਆਸੀ ਪਾਰਟੀ ਵੱਡੇ-ਵੱਡੇ ਐਲਾਨ ਕਰਦੀ ਹੋਈ ਨਜ਼ਰ ਆ ਰਹੀ ਹੈ। ਪਿਛਲੇ ਦਿਨੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਅੰਦੋਲਨ ਨੂੰ ਰਾਹਤ ਦਿੰਦੇ ਹੋਏ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ ਹੈ,ਉਸੇ ਚੱਲਦੇ ਹੁਣ ਪੰਜਾਬ ਭਾਜਪਾ ਵਿੱਚ ਹਲਚਲ ਤੇਜ਼ ਹੋ ਗਈ ਹੈ।
ਉਥੇ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 100 ਰੁਪਏ ਕੇਬਲ ਵਾਲੇ ਬਿਆਨ 'ਤੇ ਜਿਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੀ ਕਿਹਾ ਕਿ 130 ਰੁਪਏ ਟ੍ਰਾਈ ਰੇਟ ਹੈ, ਉੱਤੇ ਭਾਜਪਾ ਨੇਤਾ ਮੰਜਿਲ ਨੇ ਕਿਹਾ ਕਿ ਚੰਨੀ ਅਤੇ ਸਿੱਧੂ ਬੰਟੀ ਅਤੇ ਬਬਲੀ ਦੀ ਜੋੜੀ ਹੈ। ਇਹ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਥੇ ਹੀ ਉਹਨਾਂ ਕੇਜਰੀਵਾਲ ਦੀਆਂ ਗਰੰਟੀਆ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਆਪ ਪਾਰਟੀ ਪਹਿਲਾ ਦਿੱਲੀ ਵਿੱਚ ਸੁਧਾਰ ਲਿਆਵੇ ਫਿਰ ਪੰਜਾਬ ਵਿੱਚ ਚੁਣਾਵ ਲੜਨ ਬਾਰੇ ਸੋਚਿਆ।
ਉਥੇ ਹੀ ਲੀਡਰਾਂ ਵੱਲੋਂ ਲਗਾਤਾਰ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ,ਪਿਛਲੇ ਦਿਨੀ ਮੈਡਮ ਨਵਜੋਤ ਕੌਰ ਸਿੱਧੂ ਦੇ ਅਫ਼ੀਮ ਦੀ ਖੇਤੀ ਵਾਲੇ ਬਿਆਨ 'ਤੇ ਭਾਜਪਾ ਆਗੂ ਕਵਰਬੀਰ ਸਿੰਘ ਮੰਜਿਲ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਡਮ ਨਵਜੋਤ ਕੌਰ ਸਾਡੇ ਸਤਿਕਾਰਯੋਗ ਭੈਣ ਹਨ। ਉਹਨਾ ਨੂੰ ਅਫੀਮ ਦੀ ਖੇਤੀ ਵਾਸਤੇ ਇਹੋ ਜਿਹੇ ਬਿਆਨ ਦੇਣੇ ਸੋਭਾ ਨਹੀਂ ਦਿੰਦੇ,ਪੰਜਾਬ ਵਿੱਚੋਂ ਨਸ਼ਾ ਖਤਮ ਹੋਣ ਚਾਹੀਦਾ ਹੈ ਨਾ ਕਿ ਵੱਧਣਾ ਚਾਹੀਦਾ ਹੈ।