ਭਾਜਪਾ ਆਗੂ ਵੱਲੋਂ ਜਿਮਨੀ ਚੋਣ 'ਚ ਦਖ਼ਲ ਦੇਣ ਵਾਲਿਆ 'ਤੇ ਕਾਰਵਾਈ ਦੀ ਮੰਗ ਅੰਮ੍ਰਿਤਸਰ:ਅੱਜ ਬੁੱਧਵਾਰ ਨੂੰ ਜਲੰਧਰ ਜ਼ਿਮਨੀ ਚੋਣ ਵਿੱਚ ਆਪ ਆਦਮੀ ਪਾਰਟੀ ਵੱਲੋਂ ਬਾਹਰਲੇ ਲੋਕਾਂ ਦੀ ਦਖਲ ਅੰਦਾਜ਼ੀ ਨੂੰ ਲੈਕੇ ਭਾਜਪਾ ਆਗੂ ਡਾਕਟਰ ਰਾਜਕੁਮਾਰ ਵੇਰਕਾ ਦਾ ਬਿਆਨ ਆਇਆ। ਉਹਨਾਂ ਕਿਹਾ ਕਿ ਇਸ ਗੱਲ ਤੋਂ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਘਬਰਾਹਟ ਦਾ ਸਾਫ਼ ਪਤਾ ਚੱਲਦਾ ਹੈ। ਡਾਕਟਰ ਵੇਰਕਾ ਨੇ ਕਿਹਾ ਕਿ ਇਨ੍ਹਾਂ ਵਿੱਚ ਸਾਫ਼ ਤੌਰ ਉੱਤੇ ਡਰ ਦੇਖਣ ਨੂੰ ਮਿਲਿਆ ਹੈ।
ਕਾਨੂੰਨ ਦੀਆਂ ਸ਼ਰੇਆਮ ਧੱਜੀਆਂ:-ਭਾਜਪਾ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ 92 ਵਿਧਾਇਕਾਂ ਨੂੰ ਸੀ.ਐਮ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ 100-100 ਗੁੰਡੇ ਲੈ ਕੇ ਪੋਲਿੰਗ ਬੂਥਾਂ ਉੱਤੇ ਕਬਜ਼ੇ ਕਰੋ, ਕਿਸੇ ਵੀ ਤਰੀਕੇ ਨਾਲ ਇਹ ਸੀਟ ਜਿੱਤਣੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨਰ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣੀ ਬੈਠਾ ਹੈ। ਉਹਨਾਂ ਦੇ ਐਮ.ਐਲ.ਏ ਬਾਹਰੀ ਬੰਦਿਆ ਨੂੰ ਲੈ ਕੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਸਨ। ਪਰ ਪ੍ਰਸ਼ਾਸ਼ਨ ਵੱਲੋ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾਂ ਹੀ ਕੋਈ ਐਫ.ਆਈ.ਆਰ ਤੱਕ ਦਰਜ ਕੀਤੀ ਗਈ।
Jalandhar by-Election: ਉਤਸ਼ਾਹ ਨਾਲ ਵੋਟਾਂ ਪਾ ਕੇ ਬਜ਼ੁਰਗ ਵੋਟਰਾਂ ਨੇ ਨੌਜਵਾਨਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਪੜ੍ਹੋ ਕਿਉਂ ਘਟੀ ਨੌਜਵਾਨਾਂ ਦੀ ਵੋਟ ਫੀਸਦ
Jalandhar By-Election 2023: ਜਲੰਧਰ ਜਿਮਨੀ ਚੋਣ ਲਈ ਵੋਟਿੰਗ ਖਤਮ, 6 ਵਜੇ ਤੱਕ 52.5 % ਹੋਈ ਵੋਟਿੰਗ
Jalandhar by-election: ਚੋਣਾਂ ਦੌਰਾਨ ਜਲੰਧਰ 'ਚ ਘੁੰਮਣ ਕਾਰਨ 'ਆਪ' ਵਿਧਾਇਕ ਗ੍ਰਿਫਤਾਰ, ਜਾਣੋ ਅੱਗੇ ਕੀ ਹੋਇਆ
Jalandhar by-election: 'ਆਪ' 'ਤੇ ਲੱਗੇ ਬਾਹਰੀ ਜ਼ਿਲ੍ਹਿਆਂ ਤੋਂ ਵਰਕਰ ਬੁਲਾਉਣ ਦੇ ਇਲਜ਼ਾਮ, ਤਸਵੀਰਾਂ ਵਾਇਰਲ
ਚੋਣ ਕਮਿਸ਼ਨ ਨੂੰ ਸ਼ਿਕਾਇਤ:- ਭਾਜਪਾ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਐੱਫ.ਆਈ.ਆਰ ਦਰਜ ਕੀਤੀ ਜਾਵੇ। ਡਾਕਟਰ ਵੇਰਕਾ ਨੇ ਕਿਹਾ ਜੇਕਰ ਚੋਣ ਕਮਿਸ਼ਨ ਜਾਂ ਪੁਲਿਸ-ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਦਿੱਲੀ ਦੇ ਵਿੱਚ ਭਾਜਪਾ ਦਾ ਵਫਦ ਚੋਣ ਕਮਿਸ਼ਨ ਨੂੰ ਮਿਲਕੇ ਇਨ੍ਹਾਂ ਦੀ ਸ਼ਿਕਾਇਤ ਕਰੇਗਾ।