ਪੰਜਾਬ

punjab

ETV Bharat / state

ਭਾਜਪਾ ਆਗੂ ਦਾ ਫਿਰ ਹੋਇਆ ਕਿਸਾਨਾਂ ਨਾਲ ਸਾਹਮਣਾ

ਅਜਨਾਲਾ ਦੇ ਪਿੰਡ ਉਮਰਪੁਰਾ ਵਿੱਚ ਬੀਜੇਪੀ ਦੇ ਜ਼ਿਲ੍ਹਾ ਦਿਹਾਤੀ ਆਗੂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਬੀਜੇਪੀ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬੀਜੇਪੀ ਆਗੂ ਨੂੰ ਘੇਰਾ ਪਾ ਲਿਆ।

ਭਾਜਪਾ ਆਗੂ ਦਾ ਫਿਰ ਹੋਇਆ ਕਿਸਾਨਾਂ ਨਾਲ ਸਾਹਮਣਾ
ਭਾਜਪਾ ਆਗੂ ਦਾ ਫਿਰ ਹੋਇਆ ਕਿਸਾਨਾਂ ਨਾਲ ਸਾਹਮਣਾ

By

Published : Aug 10, 2021, 5:15 PM IST

ਅਜਨਾਲਾ:ਪੰਜਾਬ 'ਚ ਭਾਜਪਾ ਆਗੂਆਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਅਜਨਾਲਾ ਦੇ ਪਿੰਡ ਉਮਰਪੁਰਾ ਵਿੱਚ ਬੀਜੇਪੀ ਦੇ ਜ਼ਿਲ੍ਹਾ ਦਿਹਾਤੀ ਆਗੂ ਨੂੰ ਉਸ ਵੇਲੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਉਹ ਪਿੰਡ ਵਿੱਚ ਕੁੱਝ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਪਹੁੰਚੇ ਸਨ। ਪਰ ਕਿਸਾਨਾਂ ਨੇ ਮੌਕੇ 'ਤੇ ਪਹੁੰਚ ਕੇ ਬੀਜੇਪੀ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬੀਜੇਪੀ ਆਗੂ ਨੂੰ ਘੇਰਾ ਪਾ ਲਿਆ।

ਭਾਜਪਾ ਆਗੂ ਦਾ ਫਿਰ ਹੋਇਆ ਕਿਸਾਨਾਂ ਨਾਲ ਸਾਹਮਣਾ

ਜਿਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੀਜੇਪੀ ਆਗੂ ਨੂੰ ਵਾਪਸ ਭੇਜਿਆ ਅਤੇ ਮਜਬੂਰਨ ਬੀਜੇਪੀ ਦੇ ਆਗੂ ਨੂੰ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤੇ, ਬਿਨ੍ਹਾਂ ਹੀ ਮਜਬੂਰਨ ਵਾਪਸ ਜਾਣਾ ਪੈ ਗਿਆ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ, ਕਿ ਬੀਜੇਪੀ ਦੇ ਆਗੂ ਕੀਤੇ ਵੀ ਪਿੰਡ ਵਿੱਚ ਜਾਂ ਕੀਤੇ ਹੋਰ ਮੀਟਿੰਗ ਕਰਦੇ ਹਨ।

ਉਨ੍ਹਾਂ ਦਾ ਵਿਰੋਧ ਕੀਤਾ ਜਾਵੇ। ਉਸੇ ਦੇ ਚੱਲਦੇ ਉਨ੍ਹਾਂ ਵੱਲੋਂ ਬੀਜੇਪੀ ਆਗੂ ਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਬੀਜੇਪੀ ਨੂੰ ਪਿੰਡਾਂ ਅੰਦਰ ਵੜਨ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:- 10 ਰੁ ਲਈ ਲਗਾਈ ਜਾਨ ਦੀ ਬਾਜ਼ੀ, ਵੇਖੋ ਵੀਡਿਓ

ABOUT THE AUTHOR

...view details