ਅੰਮ੍ਰਿਤਸਰ:ਇਕ ਪਾਸੇ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਸਾਨਾਂ ਦੇ ਹੱਕ ਚ ਭਾਜਪਾ ਆਗੂ ਅਨਿਲ ਜੋਸ਼ੀ ਦੇ ਬੋਲਣ ਨਾਲ ਭਾਜਪਾ ਵਿਚ ਬਵਾਲ ਖੜ੍ਹਾ ਹੋ ਗਿਆ ਹੈ।
ਜਿਸ ਦੇ ਬਾਅਦ ਹੁਣ ਅਨਿਲ ਜੋਸ਼ੀ ਨੂੰ ਭਾਜਪਾ ਦੀ ਪੰਜਾਬ ਲੀਡਰਸ਼ਿਪ ਵੱਲੋਂ ਇਕ ਨੋਟਿਸ ਜਾਰੀ ਹੋਇਆ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਇਸ ਨੋਟਿਸ ਦਾ ਜੁਆਬ ਦੇਣਾ ਹੋਵੇਗਾ।ਜਿਸ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਭਾਜਪਾ ਦੀ ਪੰਜਾਬ ਲੀਡਰਸ਼ਿਪ ਮੇਰੇ ਕੰਮਾਂ ਤੋਂ ਖ਼ੁਸ਼ ਨਹੀਂ ਹੈ ਇਸ ਲਈ ਉਹ ਪਾਰਟੀ ਨੂੰ ਮੇਰੇ ਖਿਲਾਫ ਭੜਕਾ ਰਹੀ ਹੈ।
ਕਿਸਾਨਾਂ ਦੇ ਹੱਕ 'ਚ ਬੋਲਣ ਲਈ ਭਾਜਪਾ ਨੇ ਅਨਿਲ ਜੋਸ਼ੀ ਨੂੰ ਕੀਤਾ ਨੋਟਿਸ ਜਾਰੀ ਉਨ੍ਹਾਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਹਨ ਉਹ ਲੋਕਾਂ ਦੇ ਭਲੇ ਲਈ ਹੀ ਬਣਾਏ ਜਾਂਦੇ ਹਨ ਲੇਕਿਨ ਜਦੋਂ ਇਸ ਵਿੱਚ ਕੰਟਰੋਵਰਸੀ ਖੜੀ ਹੋ ਗਈ ਹੈ। ਤਾਂ ਇਸ ਵਿੱਚ ਬਦਲਾਅ ਜ਼ਰੂਰ ਕਰਨਾ ਚਾਹੀਦਾ ਹੈ।
ਮੈਂ ਪੰਜਾਬ ਦੇ ਭਲੇ ਲਈ ਹੀ ਕਿਹਾ ਸੀ ਕਿ ਜਦੋਂ ਕਿਸਾਨ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਉਦੋਂ ਹੀ ਇਸ ਵਿੱਚ ਬਦਲਾਅ ਕਰ ਦੇਣਾ ਚਾਹੀਦਾ ਸੀ ਤਾਂ ਮਸਲਾ ਏਨਾ ਲੰਬਾ ਨਹੀਂ ਜਾਣਾ ਸੀ। ਅਨਿਲ ਜੋਸ਼ੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੈਂ ਸਿਰਫ ਪਾਰਟੀ ਦੇ ਭਲੇ ਲਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਹੀ ਬੋਲਿਆ ਸੀ।
ਇਹ ਵੀ ਪੜ੍ਹੋ :-'ਪੰਜਾਬ ਦੇ ਕਿਸਾਨ ਆਗੂ ਚੋਣ ਲੜ ਕੇ ਬਣਾਉਣ ਸਰਕਾਰ'