ਅੰਮ੍ਰਿਤਸਰ: ਹਰਿਆਣਾ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੌਣਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ ਟੁੱਟਣ 'ਤੇ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਨਾਲ ਧੱਕਾ ਹੋਇਆ ਹੈ। ਬੀਬੀ ਜਗੀਰ ਕੌਰ ਨੇ ਹਰਿਆਣਾ ਤੋਂ ਅਕਾਲੀ ਦਲ ਦੇ ਇੱਕੋ ਇੱਕ ਵਿਧਾਇਕ ਬਲਕੌਰ ਸਿੰਘ ਦੇ ਭਾਜਪਾ ਸ਼ਾਮਲ ਹੋਣ ਤੇ ਕਈ ਸ਼ੰਕੇ ਜ਼ਾਹਰ ਕੀਤੇ ਹਨ।
ਜਗੀਰ ਕੌਰ ਦਾ ਰਹਿਣਾ ਹੈ ਕਿ ਅਕਾਲੀ ਦਲ ਪਿਛਲੇ ਦੋ ਸਾਲਾਂ ਤੋਂ ਹਰਿਆਣਾ 'ਚ ਪੂਰੀ ਤਰ੍ਹਾਂ ਸਰਗਰਮ ਹੈ ਤੇ ਜ਼ਮੀਨੀ ਤੌਰ 'ਤੇ ਮਿਹਨਤ ਨਾਲ ਕੰਮ ਕਰ ਰਿਹਾ ਸੀ ਪਰ ਭਾਜਪਾ ਵੱਲੋਂ ਅਕਾਲੀਆਂ ਦੇ ਵਿਧਾਇਕ ਨੂੰ ਆਪਣੀ ਪਾਰਟੀ 'ਚ ਸਾਮਲ ਕਰਨ ਨਾਲ ਜਿੱਥੇ ਅਕਾਲੀ-ਭਾਜਪਾ ਗਠਜੋੜ 'ਤੇ ਪ੍ਰਭਾਵ ਪਿਆ ਹੈ ਉੱਥੇ ਹੀ ਭਾਜਪਾ ਦੀ ਸਾਫ਼ ਨੀਅਤ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਰਿਆਣਾ ਵਿੱਚ ਆਪਣੀ ਪਾਰਟੀ ਦੀਆ ਜੜਾਂ ਮਜ਼ਬੂਤ ਕਰ ਲਈਆਂ ਹਨ 'ਤੇ ਹੁਣ ਉਹ ਭਾਜਪਾ ਤੇ ਕਾਂਗਰਸ ਨੂੰ ਟੱਕਰ ਦੇਣ ਨੂੰ ਤਿਆਰ ਹਨ।